ਅਗਲੀ ਕਹਾਣੀ

ਪਤੀ ਨੇ ਕਿਹਾ ਤਲਾਕ, ਤਲਾਕ, ਤਲਾਕ ਤਾਂ ਪਤਨੀ ਨੇ ਚਾੜ੍ਹਿਆ ਕੁਟਾਪਾ

ਪਤੀ ਨੇ ਕਿਹਾ ਤਲਾਕ, ਤਲਾਕ, ਤਲਾਕ ਤਾਂ ਪਤਨੀ ਨੇ ਚਾੜ੍ਹਿਆ ਕੁਟਾਪਾ

ਬਿਹਾਰ ਦੇ ਮੁਜਫਰਪੁਰ ਦੇ ਸਰੈਆ ਪ੍ਰਖੰਡ ਦੇ ਇਕ ਪਿੰਡ `ਚ ਸ਼ੁੱਕਰਵਾਰ ਨੂੰ ਇਕ ਜੋੜੇ ਦੇ ਰਿਸ਼ਤੇ `ਚ ਆਈ ਖਟਾਸ ਨੂੰ ਲੈ ਕੇ ਪਿੰਡ `ਚ ਪੰਚਾਇਤ ਹੋਈ। ਪੰਚਾਇਤ `ਚ ਸੁਣਵਾਈ ਦੌਰਾਨ ਪਤੀ ਤੋਂ ਤਲਾਕ ਦੀ ਗੱਲ ਸੁਣਦੇ ਹੀ ਪਤਨੀ ਨੇ ਪਤੀ ਨੂੰ ਕੁੱਟ ਦਿੱਤਾ। ਮੌਕੇ `ਤੇ ਹਾਜ਼ਰ ਲੋਕਾਂ ਨੇ ਇਸਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਵਾਇਰਲ ਵੀਡੀਓ `ਚ ਲੜਕਾ ਜਿਵੇਂ ਹੀ ਲੜਕੀ ਨੂੰ ਤਲਾਕ, ਤਲਾਕ, ਤਲਾਕ ਕਹਿੰਦਾ ਹੈ, ਸਾਹਮਣੇ ਬੈਠੀ ਲੜਕੀ ਕੁਰਸੀ ਤੋਂ ਉਠੀ ਅਤੇ ਲੜਕੇ `ਤੇ ਥੱਪੜ ਮਾਰਨ ਲੱਗੀ। ਅਚਾਨਕ ਲੜਕੀ ਦਾ ਇਹ ਰੂਪ ਦੇਖ ਸਭ ਹੈਰਾਨ ਰਹਿ ਗਏ। ਮੌਕੇ `ਤੇ ਹਾਜ਼ਰ ਕਥਿਤ ਪੰਚਾਂ ਲੜਕੇ ਤੇ ਲੜਕੀ ਨੂੰ ਅਲੱਗ ਕਰਦੇ ਹਨ।


ਲੜਕਾ ਪਹਿਲਾਂ ਸਰੈਆ `ਚ ਮੋਬਾਇਲ ਦੁਕਾਨ ਚਲਾਉਂਦਾ ਸੀ। ਵਿਵਾਦ ਦੇ ਬਾਅਦ ਉਸਨੇ ਦੂਜੀ ਥਾਂ ਦੁਕਾਨ ਖੋਲ੍ਹ ਲਈ ਹੈ। ਪੰਚਾਇਤ `ਚ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ 2014 `ਚ ਈਦ ਦੇ ਦਿਨ ਸਾਹਿਬਗੰਜ ਥਾਣਾ ਦੇ ਇਕ ਪਿੰਡ ਦਾ ਲੜਕਾ ਉਕਤ ਲੜਕੀ ਨੂੰ ਬਹਲਾ ਫੁਸਲ ਕੇ ਲੈ ਗਿਆ ਸੀ। ਪੂਰੀ ਰਾਤ ਲੜਕੀ ਗਾਇਬ ਰਹੀ। ਅਗਲੇ ਦਿਨ ਲੜਕਾ ਅਤੇ ਲੜਕੀ ਪੱਖ ਦੇ ਲੋਕਾਂ ਦੀ ਹਾਜ਼ਰੀ `ਚ ਦੋਵਾਂ ਦਾ ਨਿਕਾਹ ਇਕ ਮੌਲਵੀ ਨੇ ਕਰਵਾਇਆ ਸੀ। ਹਾਲਾਂਕਿ ਇਕ ਮਹੀਨੇ ਦੇ ਬਾਅਦ ਹੀ ਲਕੜੇ ਨੇ ਲੜਕੀ ਨੂੰ ਛੱਡ ਦਿੱਤਾ ਅਤੇ ਬਾਅਦ `ਚ ਦੂਜੀ ਲੜਕੀ ਨਾਲ ਨਿਕਾਹ ਕਰਵਾ ਲਿਆ।


ਇਸ ਤੋਂ ਬਾਅਦ ਮਾਮਲੇ `ਚ ਲੜਕੀ ਵੱਲੋਂ ਅਦਾਲਤ `ਚ ਸਿ਼ਕਾਇਤ ਦਾਇਰ ਕੀਤੀ ਜਿਸਦੇ ਆਧਾਰ `ਤੇ ਮਾਮਲੇ ਸਬੰਧੀ ਸਰੈਆ ਥਾਣੇ `ਚ ਐਫਆਈਆਰ ਦਰਜ ਹੋਈ। ਉਸ ਮਾਮਲੇ ਨੂੰ ਹੱਲ ਕਰਨ ਲਈ ਦੋਵੇਂ ਪਾਸੇ ਤੋਂ ਪੰਚਾਇਤ ਬੁਲਾਈ ਗਈ ਸੀ। ਇਸ `ਚ ਸਾਹਿਬਗੰਜ ਤੋਂ ਲੜਕਾ ਤੇ ਉਸਦੇ ਹੱਕ `ਚ ਲੋਕ ਪਹੁੰਚੇ ਸਨ। ਗੱਲ ਵੱਧਣ `ਤੇ ਪੰਚਾਂ ਦੀ ਸਹਿਮਤ ਨਾਲ ਲੜਕਾ ਉਠਿਆ ਅਤੇ ਤਲਾਕ, ਤਲਾਕ, ਤਲਾਕ ਬੋਲਣ ਲੱਗਿਆ। ਇਸ ਤੋਂ ਬਾਅਦ ਗੁੱਸੇ `ਚ ਆਈ ਲੜਕੀ ਨੇ ਉਸ ਨੂੰ ਕੁਟਾਪਾ ਚਾੜ ਦਿੱਤਾ।। ਬਾਅਦ `ਚ ਦੋਵਾਂ ਧਿਰਾਂ ਨੇ ਇਕ ਸਹਿਮਤੀ ਪੱਤਰ `ਤੇ ਦਸਤਖਤ ਕੀਤਾ ਅਤੇ ਅੱਗੇ ਪੰਚਾਇਤ ਰਾਹੀਂ ਮਾਮਲੇ ਨੂੰ ਹੱਲ ਕਰਨ ਦਾ ਫੈਸਲਾ ਕੀਤਾ।


ਉਥੇ ਘਟਨਾ ਸਬੰਧੀ ਪੰਚਾਇਤ ਦੇ ਸਰਪੰਚ ਤੇ ਮੁਖੀਆ ਨੇ ਵਾਇਰਲ ਵੀਡੀਓ ਰਾਹੀਂ ਘਟਨਾ ਦੀ ਜਾਣਕਾਰੀ ਹੋਣ ਦੀ ਗੱਲ ਕਹੀ ਹੈ।


ਦੋਵਾਂ ਨੇ ਪੰਚਾਇਤ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਥਾਣਾ ਮੁੱਖੀ ਐਸ ਐਸ ਗੁਪਤਾ ਨੇ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਕੋਲ ਵੀ ਆਈ ਹੈ। ਪ੍ਰੰਤੂ ਹੁਣ ਤੱਕ ਕਿਸੇ ਨੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband give Divorce to wife in panchayat wife slaps him in Muzaffarpur Bihar