ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੂੰ ਆਇਆ ਗੁੱਸਾ, ਕੁੱਟ-ਕੁੱਟ ਕੇ ਪਤਨੀ ਅਤੇ ਪੁੱਤਰ ਦਾ ਕਤਲ

ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਬਿਲਾਨੀਆਸਰ ਪਿੰਡ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 11 ਸਾਲ ਦੇ ਬੇਟੇ ਨੂੰ ਕਥਿਤ ਤੌਰ 'ਤੇ ਕੁੱਟਿਆ ਅਤੇ ਫਿਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਜਸਰਾਸਰ ਪੁਲਿਸ ਥਾਣਾ ਇਲਾਕੇ ਦੇ ਬਿਲਨੀਯਾਸਰ ਪਿੰਡ ਦੇ ਸਬ-ਸਿਹਤ ਕੇਂਦਰ ਕੰਪਲੈਕਸ ਦੀ ਹੈ।
 

ਜਸਰਾਸਰ ਥਾਣੇ ਦੇ ਇੰਚਾਰਜ ਉਦੈਪਾਲ ਸਿੰਘ ਨੇ ਦੱਸਿਆ ਕਿ ਸੁਮਨ (35) ਪਿੰਡ ਬਿਲਨੀਆਸਰ ਦੇ ਉਪ-ਸਿਹਤ ਕੇਂਦਰ ਵਿੱਚ ਏਐਨਐਮ ਵਜੋਂ ਕੰਮ ਕਰ ਰਹੀ ਸੀ। ਉਹ ਆਪਣੇ 11 ਸਾਲ ਦੇ ਬੇਟੇ ਨਾਲ ਇਥੇ ਇਕ ਸਰਕਾਰੀ ਘਰ ਵਿੱਚ ਰਹਿੰਦੀ ਸੀ। ਉਸ ਦਾ ਪਤੀ ਸੁਰੇਸ਼ ਝੁੰਝੁਨੂ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਇਥੇ ਆਇਆ ਸੀ।
 

ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਪਤੀ ਅਤੇ ਪਤਨੀ ਵਿਚਾਲੇ ਝਗੜਾ ਹੋਇਆ ਸੀ। ਪਤੀ ਸ਼ਾਇਦ ਗੁੱਸੇ 'ਚ ਆਇਆ ਅਤੇ ਉਸ ਨੇ ਕਥਿਤ ਤੌਰ 'ਤੇ ਪਤਨੀ ਅਤੇ ਬੇਟੇ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
 

ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Husband got angry beat his wife and son till death when hanged himself in bikaner rajasthan