ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਵਾਰੰਟੀਨ ਦੌਰਾਨ ਪਤਨੀ ਨਾਲ ਹੋਈ ਲੜਾਈ ਤਾਂ ਪਤੀ ਨੇ ਲੈ ਲਿਆ ਫਾਹਾ

ਗੁਜਰਾਤ ਦੇ ਪਾਲਨਪੁਰ 'ਚ ਇੱਕ 42 ਸਾਲਾ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ 14 ਦਿਨਾਂ ਲਈ ਕਵਾਰੰਟੀਨ 'ਚ ਰੱਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਪਰਿਵਾਰਕ ਝਗੜੇ ਤੋਂ ਪ੍ਰੇਸ਼ਾਨ ਚੱਲ ਰਹੇ ਵਿਨੋਦ ਪੁਰੂਸ਼ੋਤਮਭਾਈ ਚੌਰਸੀਆ ਗੁਜਰਾਤ ਦੇ ਮੋਰਬੀ ਜ਼ਿਲ੍ਹੇ 'ਚ ਇੱਕ ਟਰਾਂਸਪੋਰਟ ਕਾਰੋਬਾਰ ਨਾਲ ਸਬੰਧਤ ਸਨ। ਉਨ੍ਹਾਂ ਦਾ ਪਰਿਵਾਰ ਪਾਲਨਪੁਰ 'ਚ ਰਹਿੰਦਾ ਹੈ।
 

ਪੁਲਿਸ ਨੇ ਦੱਸਿਆ ਕਿ ਵਿਨੋਦਭਾਈ ਪੁਰੂਸ਼ੋਤਮਭਾਈ ਚੌਰਸੀਆ ਨੂੰ 20 ਮਾਰਚ ਨੂੰ ਕਵਾਰੰਟੀਨ 'ਚ ਰੱਖਿਆ ਗਿਆ ਸੀ। ਉਸ ਦੀ ਨਜ਼ਰਬੰਦੀ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਗਈ ਸੀ ਅਤੇ ਉਨ੍ਹਾਂ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨਾਲ ਨੈਗੇਟਿਵ ਆਈ ਸੀ। ਵਿਨੋਦ ਨੇ ਆਪਣੇ ਘਰ ਦੀ ਉਪਰਲੀ ਮੰਜ਼ਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਮਨੀਸ਼ਾ (40), ਧੀਆਂ ਤ੍ਰਿਸ਼ਾਲਾ (10), ਨਿਹਾਰਿਕਾ (5) ਅਤੇ ਢਾਈ ਸਾਲ ਦਾ ਬੇਟਾ ਆਰਿਅਨ ਹੈ।
 

ਕੋਵਿਡ-19 ਦੀ ਰੋਕਥਾਮ ਦੀ ਰੋਕਥਾਮ ਦੇ ਮੱਦੇਨਜ਼ਰ ਦੇਸ਼ਪੱਧਰੀ ਲੌਕਡਾਊਨ ਕਾਰਨ ਉਹ 20 ਮਾਰਚ ਨੂੰ ਪਾਲਨਪੁਰ ਵਿੱਚ ਆਪਣੇ ਪਰਿਵਾਰ ਕੋਲ ਵਾਪਸ ਆਏ ਸਨ। ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਵਾਰੰਟੀਨ 'ਚ ਰੱਖਿਆ ਸੀ। ਪੁਲਿਸ ਨੇ ਮੌਤ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਦੱਸ ਦੇਈਏ ਕਿ ਗੁਜਰਾਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 95 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 10 ਜਣੇ ਬਿਲਕੁਲ ਠੀਕ ਹੋ ਚੁੱਕੇ ਹਨ। ਗੁਜਰਾਤ ਦੇ ਗੋਧਰਾ 'ਚ ਅੱਜ ਇੱਕ 78 ਸਾਲਾ ਬਜ਼ੁਰਗ ਵਿਅਕਤੀ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband hanged while quarreling with wife during quarantine