ਅਗਲੀ ਕਹਾਣੀ

ਸ਼ਰਾਬ ਪੀਣੋਂ ਰੋਕਣ ’ਤੇ ਕੀਤਾ ਪਤਨੀ ਦਾ ਕਤਲ, ਫੇਰ ਲਾਸ਼ ਕੋਲ ਸੌਂ ਗਿਆ

ਸ਼ਰਾਬ ਪੀਣੋਂ ਰੋਕਣ ’ਤੇ ਕੀਤਾ ਪਤਨੀ ਦਾ ਕਤਲ, ਫੇਰ ਲਾਸ਼ ਕੋਲ ਸੌਂ ਗਿਆ

30 ਸਾਲਾ ਇੱਕ ਵਿਅਕਤੀ ਨੂੰ ਜਦੋਂ ਉਸ ਦੀ ਪਤਨੀ ਨੇ ਸ਼ਰਾਬ ਪੀਣ ਤੋਂ ਵਰਜਿਆ, ਤਾਂ ਉਸ ਨੇ ਕਥਿਤ ਤੌਰ ਉੱਤੇ ਆਪਣੀ ਪਤਨੀ ਦਾ ਗਲ਼ਾ ਘੁੱਟ ਕੇ ਪਹਿਲਾਂ ਉਸ ਦਾ ਕਤਲ ਕੀਤਾ ਤੇ ਫਿਰ ਉਸ ਦੀ ਲਾਸ਼ ਕੋਲ ਸੌਂ ਗਿਆ। ਇਹ ਘਟਨਾ ਬਾਹਰੀ ਦਿੱਲੀ ਦੇ ਨਿਹਾਲ ਵਿਹਾਰ ਵਿੱਚ ਵਾਪਰੀ, ਜਿੱਥੇ ਮੁਲਜ਼ਮ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ।

 

 

ਇਹ ਘਟਨਾ ਮੰਗਲਵਾਰ ਤੇ ਬੁੱਧਵਾਰ ਰਾਤ ਦੀ ਹੈ। ਕਤਲ ਕਰਨ ਤੋਂ ਬਾਅਦ ਅਗਲੀ ਸਵੇਰੇ ਮੁਲਜ਼ਮ ਪ੍ਰੇਮ ਸਿੰਘ ਆਰਾਮ ਨਾਲ ਉੱਠਿਆ ਤੇ ਫਿਰ ਉੱਥੋਂ ਫ਼ਰਾਰ ਹੋ ਗਿਆ। ਪੁਲਿਸ ਨੇ ਬਾਅਦ ਵਿੱਚ ਉਸ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ। ਉਸ ਦੀ ਪਤਨੀ ਦੀ ਸ਼ਨਾਖ਼ਤ ਬਬਲੀ (28) ਵਜੋਂ ਹੋਈ ਹੈ। ਉਹ ਇੱਕ ਬਿਊਟੀ–ਪਾਰਲਰ ਉੱਤੇ ਕੰਮ ਕਰਦੀ ਸੀ। ਪ੍ਰੇਮ ਸਿੰਘ ਖ਼ੁਦ ਇੱਕ ਪ੍ਰਾਈਵੇਟ ਸੈਟੇਲਾਈਟ ਟੀ.ਵੀ. ਸਰਵਿਸ ਪ੍ਰੋਵਾਈਡਰ ਕੰਪਨੀ ਵਿੱਚ ਕੰਮ ਕਰਦਾ ਰਿਹਾ ਹੈ।

 

 

ਡੀਸੀਪੀ (ਬਾਹਰੀ) ਸੇਜੂ ਪੀ ਕੁਰੂਵਿਲਾ ਨੇ ਦੱਸਿਆ ਕਿ ਮੁਲਜ਼ਮ ਪ੍ਰੇਮ ਸਿੰਘ ਵਿਰੁੱਧ ਕਤਲ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪ੍ਰੇਮ ਸਿੰਘ ਤੇ ਬਬਲੀ ਕਿਰਾਏ ਦੇ ਇਸ ਮਕਾਨ ਵਿੱਚ ਹਾਲੇ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਰਹਿਣ ਲਈ ਆਏ ਸਨ। ਗੁਆਂਢੀਆਂ ਨੇ ਵੀ ਦੱਸਿਆ ਕਿ ਪਤੀ ਤੇ ਪਤਨੀ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਤੇ ਇਸ ਝਗੜੇ ਦੀ ਜੜ ਸਿਰਫ਼ ਸ਼ਰਾਬ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband Kills Wife in Delhi over drinking habit quarrel