ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਦਾ X-Ray ਦੇਖ ਕੇ ਡਾਕਟਰਾਂ ਦੇ ਉੱਡੇ ਹੋਸ਼, ਪਤੀ ਗ੍ਰਿਫ਼ਤਾਰ

ਮੱਧ ਪ੍ਰਦੇਸ਼ ਦੇ ਇੰਦੌਰ ਚ ਡਾਕਟਰਾਂ ਨੇ ਸਰਜਰੀ ਕਰਕੇ ਇਕ 30 ਸਾਲ ਦੀ ਔਰਤ ਦੇ ਗਰਭ ਤੋਂ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਵਾਲਾ ਹਿੱਸਾ (ਹੱਥਾ) ਸਫਲਤਾਪੂਰਕ ਬਾਹਰ ਕੱਢ ਲਿਆ ਹੈ। ਗਰਭ ਚ ਇਸ ਗੈਰ-ਕੁਦਰਤੀ ਵਸਤੂ ਨੂੰ ਪਹੁੰਚਾਉਣ ਲਈ ਜ਼ਿੰਮੇਦਾਰ ਔਰਤ ਦੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।


ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਇਦੌਰ ਦੇ ਚੰਦਨ ਨਗਰ ਥਾਣੇ ਦੇ ਇੰਚਾਰਜ ਰਾਹੁਲ ਸ਼ਰਮਾ ਤੋਂ ਬੁੱਧਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਖੇਤਰ ਦੀ ਇਕ ਆਦਿਵਾਸੀ ਔਰਤ ਨੇ ਆਪਣੇ ਪਤੀ ਰਾਮਾ ਦਾ ਕਿਸੇ ਹੋਰ ਔਰਤ ਨਾਲ ਸਬੰਧ ਹੋਣ ’ਤੇ ਇਤਰਾਜ ਪ੍ਰਗਟਾਇਆ ਜਿਸ ਤੇ ਪਤੀ ਨੂੰ ਇੰਨਾ ਗੁੱਸਾ ਆ ਗਿਆ ਅਤੇ ਉਸ ਦੀ ਪਤਨੀ ਨਾਲ ਬਹਿਸ ਹੋ ਗਈ।


ਇਸ ਤੋਂ ਬਾਅਦ ਦੋਸ਼ੀ ਪਤੀ ਨੇ ਸ਼ਰਾਬ ਦੇ ਨਸ਼ੇ ਚ ਗੁੱਸੇ ਚ ਆਪਣੀ ਪਤਨੀ ਨੂੰ ਬੇਹੋਸ਼ ਕਰਕੇ ਉਸ ਦੇ ਗੁਪਤਅੰਗ ਚ ਮੋਟਰਸਾਈਕਲ ਦਾ ਹੈਂਡਲ ਦਾ ਪਲਾਸਟਿਕ ਦਾ ਹੱਥਾ ਪਾ ਦਿੱਤਾ। ਪੁਲਿਸ ਮੁਤਾਬਕ ਪੀੜਤ ਔਰਤ ਘਟੋ ਘੱਟ 2 ਸਾਲ ਤਕ ਨਾਸਹਿਣਯੋਗ ਦਰਦ ਦਾ ਸਾਹਮਣਾ ਕਰਦੀ ਰਹੀ ਪਰ ਉਸ ਨੇ ਆਪਣੀ ਹੱਡ-ਬੀਤੀ ਕਿਸੇ ਨੂੰ ਨਾ ਦੱਸੀ।


ਦਰਦ ਦਾ ਭਾਰ ਜਦੋਂ ਹੱਦੋਂ ਟੱਪ ਗਿਆ ਤਾਂ ਪੀੜਤ ਔਰਤ ਨੇ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਇਸ ਬਾਰੇ ਦਸਿਆ। ਜਿਸ ਤੋਂ ਬਾਅਦ ਇਸ ਪੀੜਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਭਗ 18 ਡਾਕਟਰਾਂ ਦੀ ਟੀਮ ਨੇ ਮੰਗਲਵਾਰ ਨੂੰ ਔਰਤ ਦੇ ਗਰਭ ਚੋਂ ਮੋਟਰਸਾਈਕਲ ਦੇ ਹੈਂਡਲ ਦਾ ਪਲਾਸਟਿਕ ਦਾ ਹਿੱਸਾ ਸਫਲਤਾਪੂਰਕ ਕੱਢ ਲਿਆ।


ਪੁਲਿਸ ਮੁਤਾਬਕ ਉਕਤ ਔਰਤ ਹਾਲੇ ਡਾਕਟਰਾਂ ਦੀ ਨਿਗਰਾਨੀ ਚ ਹੈ। ਡਾਕਟਰਾਂ ਮੁਤਾਬਕ ਹੈਂਡਲ ਦਾ ਹਿਹ ਹਿੱਸਾ ਔਰਤ ਦੀ ਬੱਚੇਦਾਨੀ, ਮੂਤਰਥੈਲੀ ਅਤੇ ਛੋਟੀ ਆਂਦੜ ਦੇ ਨੇੜੇ ਪੁੱਜ ਗਿਆ ਸੀ, ਜਿਸ ਕਾਰਨ ਉਸ ਔਰਤ ਦਾ ਕਾਫੀ ਖੂਨ ਵਹਿ ਚੁਕਿਆ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:husband puts bike handle in wifes private part in indore