ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੇ ਪਤਨੀ ਨਾਲ ਕੀਤਾ ਬਲਾਤਕਾਰ, ਇਹ ਹੈ ਪੂਰਾ ਮਾਮਲਾ

ਝਗੜੇ ਮਗਰੋਂ ਪਤਨੀ ਵੱਖ ਰਹਿਣ ਲੱਗੀ ਤਾਂ ਪਤੀ ਨੇ ਦੋਸਤ ਨਾਲ ਮਿਲ ਕੇ ਵੀਰਵਾਰ ਨੂੰ ਆਪਣੇ ਹੇ ਬੱਚੇ ਨੂੰ ਅਗਵਾਹ ਕਰ ਲਿਆ। ਬੱਚੇ ਨੂੰ ਮਾਰਨ ਦੀ ਧਮਕੀ ਦਿੰਦਿਆਂ ਮੁਲਜ਼ਮ ਪਤੀ ਨੇ ਆਪਣੀ ਹੀ ਪਤਨੀ ਨਾਲ ਬਲਾਤਕਾਰ ਕੀਤਾ। ਪੀੜਤ ਪਤਨੀ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਦੀ ਹੈ। ਪੁਲਿਸ ਨੇ ਦਸਿਆ ਕਿ 26 ਸਾਲਾ ਪੀੜਤ ਔਰਤ ਕੁਝ ਸਾਲ ਪਹਿਲਾਂ ਆਪਣੀ ਜਾਤ ਤੋਂ ਬਾਹਰ ਪ੍ਰੇਮ ਵਿਵਾਹ (ਲਵ–ਮੈਰਿਜ) ਕੀਤੀ ਸੀ। ਪੀੜਤਾ ਦਾ ਹੁਣ ਤਿੰਨ ਸਾਲ ਦਾ ਬੇਟਾ ਵੀ ਹੈ। ਪਰ ਘਰੇਲੂ ਝਗੜਿਆਂ ਕਾਰਨ ਪੀੜਤ ਔਰਤ ਕਾਫੀ ਦਿਨਾਂ ਤੋਂ ਆਪਣੇ ਪਤੀ ਤੋਂ ਵੱਖ ਰਹਿਣ ਲੱਗੀ। ਇਸ ਗੱਲ ਤੇ ਉਸਦਾ ਪਤੀ ਨਾਰਾਜ਼ ਸੀ।

 

ਘਟਨਾ ਮੁਤਾਬਕ ਵੀਰਵਾਰ ਦੁਪਿਹਰ ਨੂੰ ਮੁਲਜ਼ਮ ਪਤੀ ਨੇ ਆਪਣੇ ਬੱਚੇ ਨੂੰ ਹੀ ਅਗਵਾਹ ਕਰ ਲਿਆ ਤੇ ਪੀੜਤਾ ਨੂੰ ਫ਼ੋਨ ਕਰਕੇ ਆਪਣੇ ਘਰ ਬੁਲਾ ਕੇ ਉਸ ਨਾਲ ਜ਼ਬਰਦਸਤੀ ਕੀਤੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੀੜਤਾ ਮੁਤਾਬਕ ਇਸ ਕੰਮ ਚ ਉਸਦੇ ਪਤੀ ਦੇ ਦੋਸਤ ਨੇ ਵੀ ਉਸਦਾ ਸਾਥ ਦਿੱਤਾ।  ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਖਿਲਾਫ਼ ਕਾਰਵਾਈ ਆਰੰਭ ਦਿੱਤੀ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband raped wife this is the whole case