ਹੈਦਰਾਬਾਦ ਵਿੱਚ ਇੱਕ ਔਰਤ ਨੂੰ ਆਪਣੇ ਟੇਢੇ ਦੰਦਾਂ ਕਾਰਨ ਆਪਦੇ ਪਤੀ ਦੇ ਤਸ਼ੱਦਦ ਅਤੇ ਬੇਰਹਿਮੀ ਦਾ ਸ਼ਿਕਾਰ ਹੋਣਾ ਪਿਆ। ਪੀੜਤ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਸਿਰਫ਼ ਇਸ ਲਈ ਤਲਾਕ ਦੇ ਦਿੱਤਾ ਕਿਉਂਕਿ ਉਸ ਦੇ ਦੰਦ ਇਕ ਲਾਈਨ ਚ ਨਹੀਂ ਸਨ।
ਰੁਖਸਾਨਾ ਬੇਗਮ ਦਾ ਵਿਆਹ 27 ਜੂਨ 2019 ਨੂੰ ਹੋਇਆ ਹੈ। ਪੀੜਤ ਰੁਖਸਾਨਾ ਬੇਗਮ ਨੇ ਦੋਸ਼ ਲਾਇਆ ਕਿ ਉਸਦਾ ਪਤੀ ਅਤੇ ਸਹੁਰੇ-ਘਰ ਦਾਜ ਦੀ ਮੰਗ ਕਰਦੇ ਸਨ ਤੇ ਨਾ ਮਿਲਣ ਤੇ ਉਸ ਨਾਲ ਕੁੱਟਮਾਰ ਕਰਦੇ ਸਨ।
ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਚ ਦੋਸ਼ ਲਾਇਆ ਕਿ ਉਸ ਦਾ ਪਤੀ ਮਹੀਨਿਆਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਤੇ ਹੁਣ ਦੰਦ ਤਿਰਛੇ ਹੋਣ ਦਾ ਬਹਾਨਾ ਮਾਰ ਕੇ ਤਿੰਨ ਤਲਾਕ ਦੇ ਦਿੱਤਾ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਕ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਉਸਨੇ ਜਵਾਬ ਦਿੱਤਾ ਕਿ ਉਸ ਨਾਲ ਹੁਣ ਕੋਈ ਸਬੰਧ ਨਹੀਂ ਹੈ ਕਿਉਂਕਿ ਉਹ ਤਿੰਨ ਤਲਾਕ ਦੇ ਚੁੱਕਾ ਹੈ। ਔਰਤ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਹ ਹੁਣ ਇਨਸਾਫ ਚਾਹੁੰਦੀ ਹੈ।
ਹੈਦਰਾਬਾਦ ਪੁਲਿਸ ਦੇ ਅਨੁਸਾਰ ਦੋਸ਼ੀ ਪਤੀ ਖਿਲਾਫ ਧਾਰਾ 498ਏ ਤਹਿਤ ਕੇਸ ਦਰਜ ਕਰ ਲਿਆ ਹੈ। ਦਾਜ ਸਬੰਧੀ ਕਾਨੂੰਨ ਅਤੇ ਤਿੰਨ ਤਲਾਕ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਨੇ ਸ਼ਿਕਾਇਤ ਕੀਤੀ ਹੈ ਕਿ ਦੰਦ ਟੇਢੇ ਹੋਣ ਕਾਰਨ ਅਤੇ ਵਧੇਰੇ ਦਾਜ ਦੀ ਮੰਗ ਨੂੰ ਲੈ ਕੇ ਉਸਦੇ ਪਤੀ ਨੇ ਪੀੜਤ ਨੂੰ ਤਲਾਕ ਦੇ ਦਿੱਤਾ ਹੈ।
.