ਝਾਰਖੰਡ ਦੇ ਜਮਸ਼ੇਦਪੁਰ ਵਿਚ ਟੇਲਕੋ ਨਿਵਾਸੀ ਇਕ ਮਹਿਲਾ ਨੂੰ ਟਿਕਟਾਕ ਦੀ ਅਜਿਹੀ ਆਦਤ ਪਈ ਕਿ ਉਹ ਆਪਣੇ ਪਤੀ ਅਤੇ ਬੇਟੀ ਤੱਕ ਨੂੰ ਭੁੱਲ ਗਈ। ਉਸਨੇ ਆਪਣੇ ਪਤੀ ਨੂੰ ਠੁਕਰਾ ਦਿੱਤਾ ਹੈ। ਟਿਕਟਾਕ ਵੀਡੀਓ ਬਣਾਉਣ ਲਈ ਉਹ ਕਈ–ਕਈ ਦਿਨਾਂ ਤੱਕ ਘਰ ਤੋਂ ਬਾਹਰ ਰਹਿੰਦੀ ਹੈ। ਪਤੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਰਕੁੱਟ ਉਤੇ ਉਤਾਰੂ ਹੋ ਜਾਂਦੀ ਹੈ। ਇਸ ਗੱਲ ਦੀ ਸ਼ਿਕਾਇਤ ਟੇਲਕੋ ਨਿਵਾਸੀ ਰੋਸ਼ਨ ਸ਼ਾਹ ਨੇ ਐਸਐਸਪੀ ਨੂੰ ਕੀਤੀ ਹੈ।
ਰੋਸ਼ਨ ਨੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਵਿਚ ਕਿਹਾ ਕਿ ਉਸਦੀ ਪਤਨੀ ਦੇ ਫੋਨ ਵਿਚ ਕਾਲ ਰਿਕਾਡਰ ਹੈ। ਉਸ ਨੇ ਉਸ ਵਿਚ ਕਿਸੇ ਦੂਜੇ ਪੁਰਸ਼ ਨਾਲ ਉਸਦੀ ਗੱਲਬਾਤ ਸੁਣੀ ਹੈ। ਉਸ ਵਿਚ ਉਹ ਅਸ਼ਲੀਲ ਗੱਲਾਂ ਕਰਦੀ ਹੈ। ਜਦੋਂ ਉਸਨੇ ਉਸ ਬਾਰੇ ਪੁੱਛਿਆ ਗਿਆ ਤਾਂ ਉਹ ਮਾਰਕੁੱਟ ਉਤੇ ਉਤਰ ਆਈ ਅਤੇ ਕਹਿਣ ਲੱਗੀ ਕਿ ਉਸਦੀ ਮਰਜ਼ੀ ਹੈ, ਉਹ ਜੋ ਵੀ ਕਰੇ। ਉਸਨੇ ਆਪਣੇ ਪਤੀ ਨੂੰ ਘਰੋਂ ਨਿਕਲਣ ਜਾਣ ਨੂੰ ਕਿਹਾ ਹੈ।
ਪਤੀ ਦਾ ਦੋਸ਼ ਹੈ ਕਿ ਉਸਦੀ ਪਤਨੀ ਟਿਕਟਾਕ ਵਿਚ ਵੀਡੀਓ ਬਣਾਉਂਦੀ ਹੈ। ਉਸ ਨੂੰ ਉਹ ਯੂ–ਟਿਊਬ ਵਿਚ ਵੀ ਪਾਉਂਦੀ ਹੈ। ਇਸ ਲਈ ਉਹ ਦੋ ਤੋਂ ਤਿੰਨ ਦਿਨਾਂ ਤੱਕ ਘਰੋਂ ਬਾਹਰ ਰਹਿੰਦੀ ਹੈ। ਘਰ ਵਿਚ ਨਾ ਰਹਿਣ ਦਾ ਕਾਰਨ ਪੁੱਛਣ ਉਤੇ ਕਹਿੰਦੀ ਹੈ ਕਿ ਉਹ ਪੈਸੇ ਕਮਾ ਰਹੀ ਹੈ। ਉਸਦੀ ਬੇਟੀ ਨੇ ਵੀ ਦੱਸਿਆ ਕਿ ਉਸਦੀ ਮਾਂ ਪਿਤਾ ਨਾਲ ਮਾਰਕੁੱਟ ਕਰਦੀ ਹੈ। ਘਰ ਵਿਚ ਝਗੜਾ ਕਰਦੀ ਹੈ। ਬੇਟੀ ਸਕੂਲ ਵਿਚ ਪੜ੍ਹਦੀ ਹੈ। ਰੋਸ਼ਨ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਪਤਨੀ ਖਿਲਾਫ ਕਾਰਵਾਈ ਦੀ ਕੰਮ ਕੀਤੀ ਹੈ।