ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੂੰ ਝਟਕਾ: ਕਾਂਗਰਸ ਦੇ 12 ਵਿਧਾਇਕ KCR ਦੀ TRS 'ਚ ਸ਼ਾਮਲ

ਵਿਧਾਇਕ ਦਲ ਦੇ ਰਲੇਵੇਂ ਦੀ ਸਪੀਕਰ ਨੂੰ ਕੀਤੀ ਅਪੀਲ

                                                        
ਤੇਲੰਗਾਨਾ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਸ ਦੇ 12 ਵਿਧਾਇਕਾਂ ਨੇ ਵੀਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਪੀ ਸ੍ਰੀਨਿਵਾਸ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸੰਮਤੀ ਨਾਲ ਕਾਂਗਰਸ ਵਿਧਾਇਕ ਦਲ ਦੇ ਰਲੇਵੇਂ ਨੂੰ ਲੈ ਕੇ ਉਨ੍ਹਾਂ ਰਿਪੋਰਟ ਦਿੱਤੀ। 

 

ਸੂਬੇ ਦੇ 119 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਉਸ ਸਮੇਂ 18 ਰਹਿ ਗਈ ਜਦੋਂ ਪਾਰਟੀ ਦੀ ਤੇਲੰਗਾਨਾ ਇਕਾਈ ਦੇ ਪ੍ਰਮੁੱਖ ਉੱਤਮ ਕੁਮਾਰ ਰੈੱਡੀ ਨੇ ਨਲਗੋਂਡਾ ਨਾਲ ਲੋਕ ਸਭਾ ਵਿੱਚ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਦੀ ਮੈਂਬਰੀ ਤੋਂ ਬੁੱਧਵਾਰ ਨੂੰ ਅਤਸੀਫ਼ਾ ਦੇ ਦਿੱਤਾ ਸੀ।

 

 

ਸਮਾਚਾਰ ਏਜੰਸੀ ਭਾਸ਼ਾ ਮੁਤਾਬਕ ਤੰਦੂਰ ਤੋਂ ਕਾਂਗਰਸ ਵਿਧਾਇਕ ਰੋਹਿਤ ਰੈੱਡੀ ਨੇ ਨਾਟਕੀ ਘਟਨਾਕ੍ਰਮ ਤਹਿਤ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਦੇ ਬੇਟੇ ਅਤੇ ਟੀ.ਆਰ.ਆਸ ਦੇ ਕਾਰਜ ਕਾਰੀ ਪ੍ਰਧਾਨ ਕੇ ਟੀ ਰਾਮਾ ਰਾਵ ਨਾਲ ਮੁਲਾਕਾਤ ਕੀਤੀ ਅਤੇ ਸੱਤਾਧਾਰੀ ਗੱਠਜੋੜ ਦੇ ਪ੍ਰਤੀ ਆਪਣੀ ਵਫ਼ਾਦਾਰੀ ਦਾ ਸੰਕਲਪ ਲਿਆ। ਕਾਂਗਰਸ ਦੇ 11 ਵਿਧਾਇਕਾਂ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਹ ਟੀਆਰਐਸ ਵਿੱਚ ਸ਼ਾਮਲ ਹੋਣਗੇ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad 12 Congress MLAs met Telangana Assembly Speaker seeking a merger with TRS