ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਵਿਸਫ਼ੋਟ ਮਾਮਲਾ- 2 ਦੋਸ਼ੀਆਂ ਨੂੰ ਫ਼ਾਂਸੀ, 1 ਨੂੰ ਉਮਰਕੈਦ

 ਹੈਦਰਾਬਾਦ ਵਿਸਫੋਟ

ਹੈਦਰਾਬਾਦ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਦੋ ਇੰਡੀਅਨ ਮੁਜਾਹਿਦੀਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤੇ ਹੈਦਰਾਬਾਦ ਬੰਬ ਧਮਾਕਿਆਂ ਵਿੱਚ ਭੂਮਿਕਾ ਲਈ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਸਤ 2007 ਵਿੱਚ ਹੋਏ ਧਮਾਕਿਆ 'ਚ 44 ਲੋਕ ਮਾਰੇ ਗਏ ਸਨ ਅਤੇ 50 ਤੋਂ ਵੱਧ ਜ਼ਖਮੀ ਹੋਏ ਸਨ।

 

ਦੂਜੀ ਵਧੀਕ ਮੈਟਰੋਪੋਲੀਟਨ ਸੈਸ਼ਨ ਜੱਜ ਟੀ. ਸ੍ਰੀਨਿਵਾਸ ਰਾਓ ਨੇ ਮੁੱਖ ਮੁਲਜ਼ਮ ਮੁਹੰਮਦ ਅਕਬਰ ਇਸਮੈਲ ਚੌਧਾਰੀ ਅਤੇ ਅਨੀਕੀ ਸ਼ਫੀਕ ਸਈਦ ਨੂੰ ਮੌਤ ਦੀ ਸਜ਼ਾ ਸੁਣਾਈ। ਧਮਾਕੇ ਤੋਂ ਬਾਅਦ ਦਿੱਲੀ ਵਿਚ ਮੁਲਜ਼ਮਾਂ ਨੂੰ ਪਨਾਹ ਦੇਣ ਲਈ ਮੁਹੱਮਦ ਤਰਾਇਕ ਅੰਜੁਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

 

 25 ਅਗਸਤ, 2007 ਨੂੰ ਮਸ਼ਹੂਰ ਗੋਕੁਲ ਚਾਟ ਭੰਡਾਰ ਦੁਕਾਨ ਵਿੱਚ ਬੰਬ ਧਮਾਕੇ ਹੋਏ ਸਨ। ਜਿਸ 'ਚ 33 ਲੋਕ ਮਾਰੇ ਗਏ ਸਨ।

 

ਤੇਲੰਗਾਨਾ ਪੁਲਸ ਦੀ ਜਵਾਬੀ ਸੂਚਨਾ (ਸੀਆਈ) ਵਿੰਗ ਨੇ ਮਾਮਲੇ ਦੀ ਜਾਂਚ ਕੀਤੀ ਅਤੇ 2010 ਵਿਚ ਪਾਬੰਦੀਸ਼ੁਦਾ ਇੰਡੀਅਨ ਮੁਜਾਹਿਦੀਨ (ਆਈ ਐਮ) ਨਾਲ ਜੁੜੇ ਹੋਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਕੁੱਲ ਮਿਲਾ ਕੇ, ਇਸ ਮਾਮਲੇ ਵਿਚ ਅੱਠ ਲੋਕਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਬਾਕੀ ਬਚੇ ਤਿੰਨ ਦੋਸ਼ੀਆਂ - ਰਿਆਜ਼ ਭੱਠਲ, ਇਕਬਾਲ ਭਟਕਲ ਅਤੇ ਅਮੀਰ ਰਜ਼ਾ ਖ਼ਾਨ - ਅਜੇ ਵੀ ਫਰਾਰ ਹਨ।

 

ਹੈਦਰਾਬਾਦ ਪੁਲਸ ਨੇ, ਕੁੱਲ ਮਿਲਾ ਕੇ 1,100 ਪੰਨਿਆਂ ਵਿਚ ਤਿੰਨ ਚਾਰਜਸ਼ੀਟਾਂ ਦਾਇਰ ਕੀਤੀਆਂ। ਮੁਕੱਦਮੇ ਦੌਰਾਨ ਤਕਰੀਬਨ 170 ਗਵਾਹ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਕਰਾਸ-ਜਾਂਚ ਵੀ ਕੀਤੀ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad convicted three and acquitted two for the explosions at Lumbini Park and Gokul Chat Bhandar