ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hyderabad veterinary doctor rape-murder: ਫਾਸਟ ਟਰੈਕ ਕੋਰਟ 'ਚ ਹੋਵੇਗੀ ਮਾਮਲੇ ਦੀ ਸੁਣਵਾਈ

ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਕੇਸ ਵਿੱਚ ਸੁਣਵਾਈ ਇੱਕ ਸਪੈਸ਼ਲ ਕੋਰਟ (ਫਾਸਟ ਟਰੈਕ ਕੋਰਟ) ਵਿੱਚ ਹੋਵੇਗੀ।   

 

 

 

ਖ਼ਬਰਾਂ ਦੀ ਏਜੰਸੀ ਏਐਨਆਈ ਮੁਤਾਬਕ ਹੈਦਰਾਬਾਦ ਕਾਂਡ ਦੀ ਸੁਣਵਾਈ ਲਈ ਮਹਿਬੂਬਨਗਰ ਜ਼ਿਲ੍ਹੇ ਵਿੱਚ ਇੱਕ ਸਪੈਸ਼ਲ ਅਦਾਲਤ ਹੋਵੇਗੀ। ਦੱਸਣਯੋਗ ਹੈ ਕਿ ਸ਼ਾਦਨਗਰ ਇਲਾਕੇ ਵਿੱਚ 28-29 ਨਵੰਬਰ ਦੀ ਰਾਤ ਨੂੰ ਮਹਿਲਾ ਵੈਟਰਨਰੀ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

 

ਤੇਲੰਗਾਨਾ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ਮੁਤਾਬਕ ਸਰਕਾਰ ਨੇ ਹੈਦਰਾਬਾਦ ਕਾਂਡ ਵਿੱਚ ਸੁਣਵਾਈ ਲਈ ਫਾਸਟ ਟਰੈਕ ਗਠਤ ਕਰਨ ਦਾ ਹੁਕਮ ਦਿੱਤਾ ਸੀ।
 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਘਟਨਾ ਦੇ ਬਾਰੇ ਪੀੜਤ ਦੀ ਮਾਂ ਨੇ ਕਿਹਾ ਕਿ ਮੇਰੀ ਉਨ੍ਹਾਂ ਦੀ ਬੇਟੀ ਬਹੁਤ ਮਾਸੂਮ ਸੀ। ਮੈਂ ਚਾਹੁੰਦੀ ਹਾਂ ਕਿ ਦੋਸ਼ੀਆਂ ਨੂੰ ਜਿਉਂਦਾ ਸਾੜਿਆ ਜਾਵੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hyderabad doctor rape and muder case Telangana vet rape and murder case to be heard by fast track court