ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੇ ਗਏ ਮੁਲਜ਼ਮ ਦੇ ਪਿਓ ਨੇ ਕਿਹਾ - 'ਬੇਟੇ ਨੂੰ ਮਾਰਿਆ ਤਾਂ ਸਾਰੇ ਬਲਾਤਕਾਰੀਆਂ ਨੂੰ ਮਾਰੇ ਪੁਲਿਸ'

1 / 2ਮਾਰੇ ਗਏ ਮੁਲਜ਼ਮ ਦੇ ਪਿਓ ਨੇ ਕਿਹਾ - 'ਬੇਟੇ ਨੂੰ ਮਾਰਿਆ ਤਾਂ ਸਾਰੇ ਬਲਾਤਕਾਰੀਆਂ ਨੂੰ ਮਾਰੇ ਪੁਲਿਸ'

2 / 2ਮਾਰੇ ਗਏ ਮੁਲਜ਼ਮ ਦੇ ਪਿਓ ਨੇ ਕਿਹਾ - 'ਬੇਟੇ ਨੂੰ ਮਾਰਿਆ ਤਾਂ ਸਾਰੇ ਬਲਾਤਕਾਰੀਆਂ ਨੂੰ ਮਾਰੇ ਪੁਲਿਸ'

PreviousNext

ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। 
 

ਮੁਲਜ਼ਮ ਸ਼ਿਵਾ ਦੇ ਪਿਤਾ ਰਾਜੱਪਾ ਨੇ ਕਿਹਾ ਕਿ ਪੂਰੀ ਦੁਨੀਆਂ ਕਹਿ ਰਹੀ ਹੈ ਕਿ ਮੇਰੇ ਬੇਟੇ ਨੇ ਇਸ ਸ਼ਰਮਨਾਕ ਅਪਰਾਧ ਨੂੰ ਅੰਜਾਮ ਦਿੱਤਾ ਹੈ। ਚਾਰਾਂ 'ਚੋਂ ਇੱਕ ਮੁਲਜ਼ਮ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਕੀਤੀ ਸੀ। ਹੁਣ ਮੇਰੇ ਬੇਟੇ ਨੂੰ ਸਜ਼ਾ ਮਿਲ ਗਈ ਹੈ। ਸ਼ਿਵਾ ਦੇ ਪਿਤਾ ਨੇ ਕਿਹਾ ਕਿ ਜੇ ਪੁਲਿਸ ਮੇਰੇ ਬੇਟੇ ਨੂੰ ਮਾਰ ਸਕਦੀ ਹੈ ਤਾਂ ਫਿਰ ਉਨ੍ਹਾਂ ਨੂੰ ਹਰੇਕ ਬਲਾਤਕਾਰੀ ਨੂੰ ਅਜਿਹੀ ਹੀ ਸਜ਼ਾ ਦੇਣੀ ਚਾਹੀਦੀ ਹੈ। 


 

ਮੁਲਜ਼ਮ ਨਵੀਨ ਦੇ ਪਿਤਾ ਯੇਲੱਪਾ ਨੇ ਇਸ ਪੁਲਿਸ ਮੁਕਾਬਲੇ ਨੂੰ ਕੋਲਡ ਬਲੱਡਿਡ ਐਨਕਾਊਂਟਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੈਨੂੰ ਆਪਣੇ ਬੇਟੇ ਨੂੰ ਮਿਲਣ ਅਤੇ ਗੱਲ ਕਰਨ ਦੀ ਮਨਜੂਰੀ ਨਹੀਂ ਦਿੱਤੀ। ਉਨ੍ਹਾਂ ਪੁੱਛਿਆ ਕਿ ਕਾਨੂੰਨੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਉਂ ਮਾਰ ਦਿੱਤਾ। ਉੱਧਰ ਮੁਲਜ਼ਮ ਮਹੁੰਮਦ ਆਰਿਫ਼ ਦੀ ਮਾਂ ਆਪਣੇ ਬੇਟੇ ਦੀ ਮੌਤ ਦੀ ਖਬਰ ਸੁਣ ਕੇ ਬੇਹੋਸ਼ ਹੋ ਗਈ ਅਤੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
 

ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ ਕਿ 6 ਦਸੰਬਰ ਦੀ ਸਵੇਰੇ 10 ਪੁਲਿਸ ਮੁਲਾਜ਼ਮਾਂ ਦੀ ਟੀਮ ਚਾਰੇ ਮੁਲਜ਼ਮਾਂ ਨੂੰ ਉਸੇ ਫਲਾਈਓਵਰ ਦੇ ਥੱਲੇ ਲੈ ਗਈ ਸੀ, ਜਿੱਥੇ ਉਨ੍ਹਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕੀਤਾ ਸੀ।

ਇੱਥੇ ਕ੍ਰਾਈਮ ਸੀਨ ਰੀਕ੍ਰੀਏਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੂ ਨੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਮਹੁੰਮਦ ਆਰਿਫ਼ ਨੇ ਸੱਭ ਤੋਂ ਪਹਿਲਾਂ ਗੋਲੀ ਚਲਾਈ, ਜਿਸ 'ਚ ਇੱਕ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ 'ਚ ਚਾਰੇ ਮੁਲਜ਼ਮ ਮਾਰੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad encounter father one gangrape accused says police should kill all the rapists