ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਗੈਂਗਰੇਪ: 'ਜੇ ਪੁਲਿਸ 4 ਘੰਟੇ ਨਾ ਕਰਦੀ ਬਰਬਾਦ ਤਾਂ ਬੱਚ ਸਕਦੀ ਸੀ ਧੀ ਦੀ ਜਾਨ'

ਕੌਮੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਮੂਹਕ ਬਲਾਤਕਾਰ ਅਤੇ ਕਤਲ ਦਾ ਸ਼ਿਕਾਰ ਹੋਈ ਮਹਿਲਾ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਰਵੱਈਏ ਨੂੰ ਨਕਾਰਾਤਮਕ ਦੱਸਿਆ ਹੈ। ਉਨ੍ਹਾਂ ਨੇ ਇਕ ਪੀੜਤ ਪਰਿਵਾਰ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਨੇ ਨਾ ਸਿਰਫ ਰਿਪੋਰਟ ਨੂੰ ਨਜ਼ਰ ਅੰਦਾਜ਼ ਕੀਤਾ ਬਲਕਿ ਪੀੜਤਾ ‘ਤੇ ਦੋਸ਼ ਵੀ ਲਗਾਇਆ ਕਿ ਉਹ ਸ਼ਾਇਦ ਕਿਸੇ ਨਾਲ ਭੱਜ ਗਈ ਹੋਵੇਗੀ।

 

ਸ਼ਰਮਾ ਨੇ ਕਿਹਾ ਕਿ ਜੇਕਰ ਪੁਲਿਸ ਤਿੰਨ ਤੋਂ ਚਾਰ ਘੰਟਿਆਂ ਦਾ ਕੀਮਤੀ ਸਮਾਂ ਨਾ ਖਰਾਬ ਕਰਦੀ ਤੇ ਸਮੇਂ ਸਿਰ ਕਾਰਵਾਈ ਕਰ ਲੈਂਦੀ ਤਾਂ ਮ੍ਰਿਤਕ ਮਹਿਲਾ ਡਾਕਟਰ ਦੀ ਜਾਨ ਬਚਾਈ ਜਾ ਸਕਦੀ ਸੀ। ਪਰ ਪੁਲਿਸ ਮਦਦ ਦੀ ਬਜਾਏ ਅਧਿਕਾਰ ਖੇਤਰ ਦੇ ਸਵਾਲ ਤੇ ਲੜਦੀ ਰਹੀ। ਪੁਲਿਸ ਕਾਫੀ ਸਮੇਂ ਤਕ ਇਹ ਫੈਸਲਾ ਨਹੀਂ ਕਰ ਸਕੀ ਕਿ ਕਿਹੜਾ ਥਾਣਾ ਖੇਤਰ ਕਿਸਦਾ ਹੈ।

 
 
 

ਸ਼ਰਮਾ ਨੇ ਸੂਬੇ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਜਿਸ ਚ ਉਨ੍ਹਾਂ ਕਿਹਾ ਸੀ ਕਿ ਪੀੜਤਾ ਨੂੰ ਆਪਣੀ ਭੈਣ ਨੂੰ ਬੁਲਾਉਣ ਦੀ ਥਾਂ 100 ਨੰਬਰ ਡਾਇਲ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠਣ ਦਾ ਅਧਿਕਾਰ ਨਹੀਂ ਹੈ।

 

ਧਿਆਨਯੋਗ ਹੈ ਕਿ ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਕਿ ਪਹਿਲ ਦੇ ਆਧਾਰ ਤੇ ਜਾਂਚ ਚ ਰੁੱਝੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad gang rape If the police did not destroy four hours then the daughter life could have been saved