ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਬਲਾਤਕਾਰ ਅਤੇ ਕਤਲ ਦੇ ਮੁਲਜ਼ਮ ਥਾਣੇ 'ਚ ਬੰਦ, ਲੋਕਾਂ ਨੇ ਥਾਣਾ ਘੇਰਿਆ

ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਲੋਕਾਂ ਦਾ ਗੁੱਸਾ ਇਸ ਘਟਨਾ ਦੀ ਭਿਆਨਕ ਬਰਬਰਤਾ ਉੱਤੇ ਉਭਰਿਆ। 

 

 

ਸ਼ਨਿਚਰਵਾਰ ਨੂੰ, ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਹੈਦਰਾਬਾਦ ਦੇ ਸ਼ਾਦਨਗਰ ਥਾਣੇ ਵਿਖੇ ਰੱਖਿਆ ਅਤੇ ਲੋਕਾਂ ਨੇ ਥਾਣੇ ਨੂੰ ਘੇਰਿਆ ਅਤੇ ਚੱਪਲਾਂ ਸੁੱਟੀਆਂ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਇਸ ਤੋਂ ਬਾਅਦ ਵੀ ਲੋਕ ਥਾਣੇ ਤੋਂ ਹਟਣ ਦਾ ਨਾਮ ਨਹੀਂ ਲੈ ਰਹੇ ਹਨ। ਪੁਲਿਸ ਨੇ ਮੁਲਜ਼ਮ ਅਤੇ ਥਾਣੇ ਦੀ ਸੁਰੱਖਿਆ ਲਈ ਵਾਧੂ ਫੋਰਸ ਤਾਇਨਾਤ ਕੀਤੀ ਹੈ।

 

 

ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਭੀੜ ਦੇ ਗੁੱਸੇ ਤੋਂ ਬਚਾਉਣ ਲਈ ਪੁਲਿਸ ਨੇ ਥਾਣੇ ਦੀ ਤਾਲਾਬੰਦੀ ਕੀਤੀ। ਲੋਕ ਸ਼ੁੱਕਰਵਾਰ ਸਵੇਰ ਤੋਂ ਹੀ ਇੱਥੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਬਿਨਾਂ ਜਾਂਚ ਕੀਤੇ ਮੁਲਜ਼ਮਾਂ ਦੀ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ। 

 

ਔਰਤਾਂ ਅਤੇ ਲੜਕੀਆਂ ਦੇ ਸਮੂਹ ਨੇ ਥਾਣੇ ਅੱਗੇ ਇਕੱਠੇ ਹੋ ਕੇ ਹੋਏ “ਅਸੀਂ ਨਿਆਂ ਚਾਹੁੰਦੇ ਹਾਂ” ਦੇ ਨਾਹਰੇ ਲਾਏ। ਲੋਕ ਮੰਗ ਕਰ ਰਹੇ ਹਨ ਕਿ ਮੁਲਜ਼ਮਾਂ ਨੂੰ ਲੋਕਾਂ ਸਾਹਮਣੇ ਫਾਂਸੀ ਦਿੱਤੀ ਜਾਵੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad rape and murder accused of vet rape and murder arrested