ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਦੀ 8 ਸਾਲਾ ਬੱਚੀ ਨੇ ਬਣਾਏ ਦੋ ਵਿਸ਼ਵ–ਰਿਕਾਰਡ

ਹੈਦਰਾਬਾਦ ਦੀ 8 ਸਾਲਾ ਬੱਚੀ ਨੇ ਬਣਾਏ ਦੋ ਵਿਸ਼ਵ–ਰਿਕਾਰਡ

ਹੈਦਰਾਬਾਦ ਦੀ 8 ਸਾਲਾ ਬੱਚੀ ਨੇ ਆੱਰਿਗੇਮੀ ਮਾੱਡਲਜ਼ ਅਤੇ ਸੈਰਾਮਿਕ ਟਾਈਲਾਂ ਤੋੜ ਕੇ ਦੋ ਨਵੇਂ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। ਪੀਡੀਵੀ ਸਹਿਰੂਦਾ ਦੇ ਇਸ ਕਾਰਨਾਮੇ ਨੂੰ ਏਲੀਟ ਵਰਲਡ ਰਿਕਾਰਡਜ਼ LLC USA ਨੇ ਮਾਨਤਾ ਦੇ ਦਿੱਤੀ ਹੈ।

 

 

ਸਹਿਰੂਦਾ ਨੇ 20 ਮਿੰਟਾਂ ’ਚ 102 ਆਰਿਗੇਮੀ ਮਾੱਡਲ ਬਣਾਏ ਤੇ ਨਾਲ ਹੀ ਇੰਨੇ ਹੀ ਸਮੇਂ ਵਿੱਚ ਉਸ ਨੇ 350 ਸੈਰਾਮਿਕ ਟਾਈਲਾਂ ਵੀ ਤੋੜੀਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਉੱਤਰੀ ਕੋਰੀਆ ਦੇ ਇੱਕ ਖਿਡਾਰੀ ਦੇ ਨਾਂਅ ਸੀ; ਜਿਸ ਨੇ ਇੰਨੇ ਹੀ ਸਮੇਂ ’ਚ 262 ਟਾਈਲਾਂ ਤੋੜੀਆਂ ਸਨ।

 

 

ਇਸ ਪ੍ਰਾਪਤੀ ਬਾਰੇ ਸਹਿਰੂਦਾ ਦੱਸਦੀ ਹੈ ਕਿ ਉਸ ਨੇ ਤਿੰਨ ਵਿਸ਼ਵ–ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋ ਵਿਸ਼ਵ ਰਿਕਾਰਡ ਹੀ ਬਣਾ ਸਕੀ। ਇਸ ਦੌਰਾਨ ਉਸ ਨੇ ਕਈ ਵਿਸ਼ਵ–ਰਿਕਾਰਡ ਵੀ ਤੋੜੇ।

 

 

ਸਹਿਰੂਦਾ ਨੇ ਕਿਹਾ – ਮੈਂ ਪਿਛਲੇ ਇੱਕ ਸਾਲ ਤੋਂ ਕਰਾਟੇ ਸਿੱਖ ਰਹੀ ਹਾਂ ਤੇ ਗ੍ਰੀਨ ਬੈਲਟ ਲੈ ਚੁੱਕੀ ਹਾਂ। ਸੈਰਾਮਿਕ ਟਾਈਲ ਵਾਲੇ ਈਵੈਂਟ ਲਈ ਮੈਂ ਆਪਣੀ ਅਧਿਆਪਕਾ ਨਾਲ ਪੰਜ ਮਿਲੀਮੀਟਰ ਮੋਟੀਆਂ ਟਾਈਲਾਂ ਤੋੜਨ ਦਾ ਅਭਿਆਸ ਕਰ ਰਹੀ ਸਾਂ।

 

 

ਸਹਿਰੂਦਾ ਦੀ ਟ੍ਰੇਨਰ ਅਸ਼ਵਨੀ ਆਨੰਦ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਵੱਧ ਤੋਂ ਵੱਧ ਕੁੜੀਆਂ ਤੇ ਔਰਤਾਂ ਨੂੰ ਸਿੱਖਿਅਤ ਕਰਨਾ ਹੈ। ‘ਮੈਂ ਹੁਣ ਸਹਿਰੂਦਾ ਨੂੰ ਵਿਸ਼ਵ ਚੈਂਪੀਅਨਸ਼ਿਪ ਅਤੇ ਹੋਰ ਮੁਕਾਬਲਿਆਂ ਲਈ ਤਿਆਰ ਕਰ ਰਹੀ ਹਾਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad s 8 year old Girl breaks two world records