ਅਗਲੀ ਕਹਾਣੀ

ਪੁਲਿਸ ਰਿਮਾਂਡ ਰਿਪੋਰਟ ‘ਚ ਖੁਲਾਸਾ, ਦੋਸ਼ੀਆਂ ਨੇ ਮਹਿਲਾ ਡਾਕਟਰ ਨੂੰ ਪਿਆਈ ਸੀ ਸ਼ਰਾਬ

ਵੈਟਰਨਰੀ ਡਾਕਟਰ ਨਾਲ ਬਲਾਤਕਾਰ: ਫਾਸਟ ਟਰੈਕ ਕੋਰਟ 'ਚ ਹੋਵੇਗੀ ਸੁਣਵਾਈ

 

ਤੇਲੰਗਨਾ ਦੇ ਮੁੱਖ ਮੰਤਰੀ ਕੇਸੀਆਰ ਨੇ ਮਹਿਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਛੇਤੀ ਸੁਣਵਾਈ ਲਈ ਅਦਾਲਤ ਦਾ ਗਠਨ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਵੈਟਰਨਰੀ ਡਾਕਟਰ ਨਾਲ ਦੋਸ਼ੀਆਂ ਵੱਲੋਂ ਹੈਵਾਨੀਅਤ ਦੀ ਹੱਦ ਪਾਰ ਕਰਨ ਦਾ ਖੁਲਾਸਾ ਹੋਇਆ ਹੈ।

 

ਪੁਲਿਸ ਦੀ ਰਿਮਾਂਡ ਰਿਪੋਰਟ ਮੁਤਾਬਕ ਚਾਰਾਂ ਦੋਸ਼ੀਆਂ ਨੇ ਪੀੜਤਾ ਨਾਲ ਬਲਾਤਕਾਰ ਦੀ ਸਾਜਿਸ਼ ਰਚੀ। ਨਾਲ ਹੀ ਪੀੜਤਾ ਦੇ ਸ਼ੋਰ ਪਾਉਣ 'ਤੇ ਦੋਸ਼ੀਆਂ ਨੇ ਚੁੱਪ ਕਰਵਾਉਣ ਲਈ ਉਸ ਦੇ ਮੂੰਹ ਵਿੱਚ ਜ਼ਬਰਦਸਤੀ ਸ਼ਰਾਬ ਪਾਈ।

 

20 ਤੋਂ 26 ਸਾਲਾਂ ਦੇ ਚਾਰ ਦੋਸ਼ੀਆਂ ਨੇ ਰਿਮਾਂਡ ਰਿਪੋਰਟ ਵਿੱਚ ਦੱਸਿਆ ਕਿ ਬੁੱਧਵਾਰ 6.15 ਵਜੇ ਜਦੋਂ ਪੀੜਤਾ ਨੇ ਸਕੂਟੀ ਪਾਰਕ ਕੀਤੀ ਤਾਂ ਸਾਰੇ ਦੋਸ਼ੀ ਉਸ ਨੂੰ ਵੇਖ ਰਹੇ ਸਨ। ਇਸ ਤੋਂ ਬਾਅਦ ਪੀੜਤਾ ਟੈਕਸੀ ਰਾਹੀਂ ਚਮੜੀ ਦੇ ਮਾਹਰ ਨੂੰ ਮਿਲਣ ਗਈ।

 

ਇਸ ਦੌਰਾਨ ਚਾਰਾਂ ਦੋਸ਼ੀਆਂ ਮੁਹੰਮਦ ਆਰਿਫ, ਜੋਲੂ ਸ਼ਿਵਾ, ਜੋਲੂ ਨਵੀਨ ਅਤੇ ਚਿੰਤਾਕੁੰਤਾ ਕੇਸ਼ਾਵੁਲੁ ਜੋ ਪੇਸ਼ੇ ਤੋਂ ਡਰਾਈਵਰ ਅਤੇ ਖਲਾਸੀ ਹੈ ਨੇ ਸਕੂਟੀ ਦੀ ਇੱਕ ਟਾਇਰ ਦੀ ਹਵਾ ਕੱਢ ਦਿੱਤੀ। ਇਸ ਤੋਂ ਬਾਅਦ ਚਾਰਾਂ ਨੇ ਪੀੜਤਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਸ਼ਰਾਬ ਪੀਤੀ।


ਜਦੋਂ ਪੀੜਤਾ 9:15 ਵਜੇ ਵਾਪਸ ਪਰਤੀ ਤਾਂ ਚਾਰੋਂ ਮਦਦ ਦੇ ਬਹਾਨੇ ਉਸ ਕੋਲ ਪਹੁੰਚੇ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਨੂੰ ਫ਼ੋਨ ਉੱਤੇ ਗੱਲ ਕਰਦੇ ਹੋਏ ਵੇਖਿਆ।  ਉਸ ਤੋਂ ਬਾਅਦ ਉਨ੍ਹਾਂ ਵਿਚੋਂ ਤਿੰਨ ਪੀੜਤਾ ਨੂੰ ਟੋਲ ਗੇਟ ਕੋਲ ਇੱਕ ਝਾੜੀ ਵਿੱਚ ਲੈ ਗਏ ਅਤੇ ਉਸ ਦਾ ਫ਼ੋਨ ਬੰਦ ਕਰ ਦਿੱਤਾ। ਇਸ ਸਮੇਂ ਜਦੋਂ ਮਹਿਲਾ ਨੇ ਸ਼ੋਰ ਮਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਚੁੱਪ ਕਰਵਾਉਣ ਲਈ ਉਸ ਦੇ ਮੂੰਹ ਵਿੱਚ ਸ਼ਰਾਬ ਪਾਈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hyderabad Veterinary doctor rape and murder chief minister kcr orders to form fast track court