ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ: ਜਦੋਂ ਜਾਣ ਦਾ ਕੋਈ ਸਾਧਨ ਨਾ ਮਿਲਿਆ, ਤਾਂ ਬੱਸ ਹੀ ਚੋਰੀ ਕਰ ਲਈ

ਹੈਦਰਾਬਾਦ: ਜਦੋਂ ਜਾਣ ਦਾ ਕੋਈ ਸਾਧਨ ਨਾ ਮਿਲਿਆ, ਤਾਂ ਬੱਸ ਹੀ ਚੋਰੀ ਕਰ ਲਈ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਜਦੋਂ ਇੱਕ ਵਿਅਕਤੀ ਨੂੰ ਜਾਣ ਲਈ ਕੋਈ ਸਾਧਨ ਨਾ ਮਿਲਿਆ, ਤਾਂ ਉਸ ਨੇ ਸਰਕਾਰੀ ਬੱਸ ਹੀ ਚੋਰੀ ਕਰ ਲਈ। ਮਾਮਲਾ ਕੁਝ ਇਉਂ ਦੱਸਿਆ ਜਾਂਦਾ ਹੈ।

 

 

ਹੈਦਰਾਬਾਦ ਦੇ ਬੱਸ ਅੱਡੇ ਉੱਤੇ ਇਹ ਵਿਅਕਤੀ ਕੰਮ ਕਰਦਾ ਸੀ। ਇੱਕ ਦਿਨ ਉਸ ਨੇ ਕਿਤੇ ਜਾਣਾ ਸੀ ਪਰ ਉਸ ਨੂੰ ਨਾ ਤਾਂ ਕੋਈ ਬੱਸ ਮਿਲੀ ਤੇ ਨਾ ਹੀ ਉਸ ਨੂੰ ਕੋਈ ਹੋਰ ਸਾਧਨ ਮੁਹੱਈਆ ਹੋਇਆ।

 

 

ਤਦ ਉਸ ਵਿਅਕਤੀ ਨੇ ਅਜਿਹਾ ਫ਼ੈਸਲਾ ਲਿਆ ਕਿ ਤੁਸੀਂ ਵੀ ਹੈਰਾਨ–ਪਰੇਸ਼ਾਨ ਹੋ ਜਾਓਗੇ। ਉਸ ਨੇ ਵੇਖਿਆ ਕਿ ਡਿਪੂ ’ਚ ਤੇਲੰਗਾਨਾ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਖੜ੍ਹੀ ਸੀ ਤੇ ਨੇੜੇ–ਤੇੜੇ ਕੋਈ ਵੀ ਨਹੀਂ ਸੀ।

 

 

ਉਸ ਨੇ ਮਲਕੜੇ ਜਿਹੇ ਆਲੇ–ਦੁਆਲੇ ਵੇਖਿਆ ਤੇ ਬੱਸ ਡਰਾਇਵਰ ਦੀ ਸੀਟ ’ਤੇ ਬੈਠ ਗਿਆ ਅਤੇ ਉਸ ਨੂੰ ਸਟਾਰਟ ਕਰ ਕੇ ਉੱਥੋਂ ਤਿੱਤਰ ਹੋ ਗਿਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਵੇਲੇ ਬੱਸ ’ਚ 15 ਸਵਾਰੀਆਂ ਵੀ ਸਨ; ਜਿਨ੍ਹਾਂ ਨੂੰ ਉਸ ਨੇ ਰਸਤੇ ਵਿੱਚ ਉਨ੍ਹਾਂ ਦੇ ਸਟੇਸ਼ਨ ਆਉਣ ’ਤੇ ਲਾਹ ਦਿੱਤਾ ਸੀ।

 

 

ਆਪਣੀ ਮੰਜ਼ਿਲ ’ਤੇ ਪੁੱਜ ਕੇ ਉਸ ਨੇ ਬੱਸ ਸੜਕ ’ਤੇ ਖੜ੍ਹੀ ਕੀਤੀ ਤੇ ਉੱਥੋਂ ਫ਼ਰਾਰ ਹੋ ਗਿਆ। ਬੱਸ ਉੱਥੇ ਕਈ ਦਿਨ ਖੜ੍ਹੀ ਰਹੀ। ਉੱਧਰ ਹੈਦਰਾਬਾਦ ਡਿਪੂ ’ਚੋਂ ਬੱਸ ਗ਼ਾਇਬ ਹੋਣ ’ਤੇ ਭਾਜੜਾਂ ਮਚ ਗਈਆਂ।

 

 

ਪੁਲਿਸ ਤੇ ਹੋਰ ਅਧਿਕਾਰੀ ਤੁਰੰਤ ਬੱਸ ਦੀ ਭਾਲ਼ ’ਚ ਨਿੱਕਲ ਤੁਰੇ ਤੇ ਆਖ਼ਰ ਬੱਸ ਨੂੰ ਵਿਕਾਰਾਬਾਦ ਜ਼ਿਲ੍ਹੇ ’ਚੋਂ ਬਰਾਮਦ ਕਰ ਲਿਆ ਗਿਆ।

 

 

ਪੁਲਿਸ ਦਾ ਦਾਅਵਾ ਹੈ ਕਿ ਅਸਲ ਦੋਸ਼ੀ ਦੀ ਸ਼ਨਾਖ਼ਤ ਹੋ ਗਈ ਹੈ ਪਰ ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ। ਪਰ ਐੱਫ਼ਆਈਆਰ ਦਰਜ ਹੋ ਚੁੱਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderbad when no medium of transport found then he stole a bus