ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਸਰਕਾਰ ਵੱਲੋਂ ਲਗਾਏ ਦੋਸ਼ਾਂ `ਚ ਸੱਚਾਈ ਨਹੀਂ : ਚੋਕਸੀ

ਭਾਰਤ ਸਰਕਾਰ ਵੱਲੋਂ ਲਗਾਏ ਦੋਸ਼ਾਂ `ਚ ਸੱਚਾਈ ਨਹੀਂ : ਚੋਕਸੀ

ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ `ਚ ਭਗੌੜਾ ਚੱਲ ਰਹੇ ਹੀਰਾ ਵਪਾਰੀ ਮੇਹੂਲ ਚੋਕਸੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣਾ ਵਪਾਰ ਵਧਾਉਣ ਵਾਸਤੇ ਪਿੱਛਲੇ ਸਾਲ ਕੈਰੇਬੀਅਨ ਦੇਸ਼ ਐਂਟੀਗੁਆ ਦੀ ਨਾਗਰਿਕਤਾ ਲਈ ਸੀ। 


ਐਂਟੀਗੁਆ ਦੇ ਸਥਾਨਕ ਮੀਡੀਆ `ਚ ਆਈਆਂ ਖ਼ਬਰਾ ਮੁਤਾਬਕ ਚੋਕਸੀ ਨੇ ਦਾਅਵਾ ਕੀਤਾ ਹੈ ਕਿ ਐਂਟੀਗੁਆ ਦੇ ਪਾਸਪੋਰਟ `ਤੇ 130 ਦੇਸ਼ਾਂ `ਚ ਬਿਨਾ ਵੀਜ਼ਾ ਯਾਤਰਾ ਕੀਤੀ ਜਾ ਸਕਦੀ ਹੈ। 
ਡੇਲੀ ਆਬਜਰਵਰ ਅਖ਼ਬਾਰ ਅਨੁਸਾਰ ਚੋਕਸੀ ਵੱਲੋਂ ਉਸਦੇ ਵਕੀਲ ਡੇਵਿਡ ਡੋਰਸੇਟ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ `ਚ ਕੋਈ ਸੱਚਾਈ ਨਹੀਂ ਹੈ।

ਜੋ ਕੀਤਾ ਕਾਨੂੰਨ ਮੁਤਾਬਕ ਕੀਤਾ


ਅਖ਼ਬਾਰ `ਚ ਪ੍ਰਕਾਸ਼ਤ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਮੈ ਸਿਟੀਜ਼ਨਸਿ਼ੱਪ ਨਿਵੇਸ਼ ਪ੍ਰੋਗਰਾਮ ਤਹਿਤ ਕਾਨੂੰਨੀ ਤੌਰ `ਤੇ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਆਪਣੀ ਅਰਜ਼ੀ `ਚ ਮੈਂ ਉਹ ਸਭ ਕੁਝ ਕੀਤਾ ਜੋ ਕਾਨੂੰਨੀ ਤੌਰ `ਤੇ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਨਾਗਰਿਕਤਾ ਦੇ ਲਈ ਮੇਰੀ ਅਰਜ਼ੀ ਤੈਅ ਪ੍ਰਕਿਰਿਆ ਤਹਿਤ ਮਨਜ਼ੂਰ ਹੋਈ ਹੈ।
ਖ਼ਬਰ ਅਨੁਸਾਰ ਚੋਕਸੀ ਨੇ ਨਵੰਬਰ 2017 ਵਿਚ ਐਂਟੀਗੁਆ ਦੀ ਨਾਗਰਿਕਤਾ ਲਈ ਹੈ ਅਤੇ 15 ਜਨਵਰੀ 2018 ਨੂੰ ਦੇਸ਼ ਭਗਤੀ ਦੀ ਸਹੁੰ ਚੁੱਕੀ ਹੈ।


ਬਿਆਨ ਅਨੁਸਾਰ ਚੋਕਸੀ ਇਲਾਜ ਲਈ ਜਨਵਰੀ 2018 `ਚ ਅਮਰੀਕਾ ਗਿਆ ਸੀ। ਚੋਕਸੀ ਦਾ ਕਹਿਣਾ ਹੈ ਕਿ ਉਸਦੀ ਅਰਜ਼ੀ ਕੈਰੇਬੀਆਈ ਦੇਸ਼ਾਂ `ਚ ਵਪਾਰ ਵਧਾਉਣ ਦੇ ਮਕਸਦ ਅਤੇ 130 ਤੋਂ ਜਿ਼ਆਦਾ ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਤੋਂ ਪ੍ਰੇਰਿਤ ਸੀ।


ਜਿ਼ਕਰਯੋਗ ਹੈ ਕਿ ਸੀਬੀਆਈ ਨੇ ਐਂਟੀਗੁਆ ਦੇ ਅਧਿਕਾਰੀਆਂ ਨੂੰ ਪੱਤਰ ਲਿਖਕੇ ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਦੇ ਟਿਕਾਣੇ ਬਾਰੇ ਜਾਣਕਾਰੀ ਮੰਗੀ ਹੈ। ਏਜੰਸੀ ਨੇ ਦੱਸਿਆ ਕਿ 24 ਜੁਲਾਈ ਨੁੰ ਸੀਬੀਆਈ ਵੱਲੋਂ ਐਂਟੀਗੁਆ ਦੇ ਅਧਿਕਾਰੀਆਂ ਨੂੰ ਭੇਜੇ ਗਏ ਪੱਤਰ ਵਿਚ ਭਗੌੜੇ ਵਪਾਰੀ ਦੇ ਖਿਲਾਫ ਇੰਟਰਪੋਲ ਵੱਲੋਂ ਜਾਰੀ ਨੋਟਿਸ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਉਸਦੀ ਆਵਾਜਾਈ, ਵਰਤਮਾਨ ਟਿਕਾਣੇ ਦਾ ਬਿਊਰਾ ਮੰਗਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am a lawful citizen of Antigua and Barbuda says Mehul Choksi