ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਤੇਲ ਦੀਆਂ ਕੀਮਤਾਂ `ਚ ਵਾਧੇ ਤੋਂ ਪੀੜਤ ਨਹੀਂ ਹਾਂ, ਕਿਉਂਕਿ ਮੈਂ ਮੰਤਰੀ ਹਾਂ : ਅਠਾਵਲੇ

ਮੈਂ ਤੇਲ ਦੀਆਂ ਕੀਮਤਾਂ `ਚ ਵਾਧੇ ਤੋਂ ਪੀੜਤ ਨਹੀਂ ਹਾਂ, ਕਿਉਂਕਿ ਮੈਂ ਮੰਤਰੀ ਹਾਂ : ਅਠਾਵਲੇ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਰੋਜ਼ਾਨਾ ਵਧਦੀਆਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਜੋ ਸੁਰੱਖੀਆਂ ਬਣ ਗਿਆ ਹੈ। ਅਠਾਵਲੇ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਵਧਦੀਆਂ ਤੇਲ ਦੀਆਂ ਕੀਮਤਾਂ ਨਾਲ ਆਪ `ਤੇ ਪ੍ਰਭਾਵ ਪੈਂਦਾ ਹੈ.. ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧੇ ਨਾਲ ਉਹ ਪ੍ਰੇਸ਼ਾਨ ਨਹੀਂ ਹੈ, ਕਿਉਂਕਿ ਉਹ ਮੰਤਰੀ ਹਨ।
ਮੰਤਰੀ ਹੋਣ ਦੇ ਨਾਂ `ਤੇ ਮਿਲਣ ਵਾਲੇ ਭੱਤੇ ਦਾ ਜਿ਼ਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤੇਲ ਦੀਆਂ ਕੀਮਤਾਂ `ਚ ਵਾਧੇ ਤੋਂ ਪੀੜਤ ਨਹੀਂ ਹਾਂ ਕਿਉਂਕਿ ਮੈਂ ਮੰਤਰੀ ਹਾਂ।


ਜੈਪੁਰ `ਚ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਜੇਕਰ ਮੈਂ ਆਪਣਾ ਮੰਤਰੀ ਦਾ ਅਹੁਦਾ ਗੁਆ ਦਿੰਦਾ ਹਾਂ ਤਾਂ ਮੈਨੂੰ ਵਧੀਆ ਤੇਲ ਕੀਮਤਾਂ ਦਾ ਪ੍ਰਭਾਵ ਪੈ ਸਕਦਾ ਹੈ।
ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਵਧੀਆਂ ਕੀਮਤਾਂ ਨਾਲ ਵਿਅਕਤੀਗਤ ਰੂਪ `ਤੇ ਪ੍ਰਭਾਵਿਤ ਹਨ। ਅਠਾਵਲੇ ਨੇ ਸਵੀਕਾਰ ਕੀਤਾ ਕਿ ਹੋਰ ਪ੍ਰਭਾਵਿਤ ਹਨ।


ਕੇਂਦਰੀ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਨੇ ਕਿਹਾ ਕਿ ਇਹ ਸਾਫ ਸਮਝ `ਚ ਆ ਰਿਹਾ ਹੈ ਕਿ ਲੋਕ ਵਧੀਆਂ ਤੇਲ ਕੀਮਤਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਸਰਕਾਰ ਦਾ ਫਰਜ਼ ਬਣਦਾ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ।


ਉਨ੍ਹਾਂ ਕਿਹਾ ਕਿ ਜੇਕਰ ਸੂਬਿਆਂ ਵੱਲੋਂ ਟੈਕਸ ਕਟੌਤੀ ਕੀਤੀ ਜਾਵੇ ਤਾਂ ਤੇਲ ਦੀਆਂ ਕੀਮਤਾਂ `ਚ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਇਸ ਮੁੱਦੇ `ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਅਠਾਵਲੇ ਨੇ ਰਾਜਸਥਾਨ `ਚ ਆਪਣੇ ਮੰਤਰਾਲੇ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਸ਼ੇ੍ਰਣੀਆਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫਾ ਰਕਮ ਵੰਡਣ ਨੂੰ ਕਿਹਾ। ਅੰਤਰ ਜਾਤੀ ਵਿਵਾਹ ਲਈ ਲੰਬਿਤ ਬਿਨੈਪੱਤਰਾਂ ਦਾ ਨਿਪਟਾਰਾ ਕੀਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am not suffering as I am a minister says Ramdas Athawale when asked if fuel prices affected him