ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ ਹਾਰ ਲਈ ਮੈਂ ਜ਼ਿੰਮੇਵਾਰ, ਪੱਛਮੀ ਬੰਗਾਲ ’ਚ ਸਰਕਾਰ ਬਣਾਵਾਂਗੇ: ਅਮਿਤ ਸ਼ਾਹ

ਝਾਰਖੰਡ ’ਚ ਹਾਰ ਲਈ ਮੈਂ ਜ਼ਿੰਮੇਵਾਰ, ਪੱਛਮੀ ਬੰਗਾਲ ’ਚ ਸਰਕਾਰ ਬਣਾਵਾਂਗੇ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੀ ਹਾਰ ਨੂੰ ਪ੍ਰਧਾਨ ਹੋਣ ਕਾਰਨ ਉਸ ਨੂੰ ਆਪਣੀ ਹਾਰ ਮੰਨਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਅਸੀਂ ਹਾਰੇ ਜ਼ਰੂਰ ਹਾਂ ਪਰ ਇਹ ਸਾਡੇ ਲਈ ਆਤਮ–ਚਿੰਤਨ ਦਾ ਵਿਸ਼ਾ ਹੈ।

 

 

ਝਾਰਖੰਡ ਵਿੱਚ ਪਾਰਟੀ ਦੇ ਬਾਗ਼ੀ ਆਗੂ ਸਰਯੂ ਰਾਏ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਇੱਕ ਫ਼ੈਸਲੇ ਨਾਲ ਪਾਰਟੀ ਦੀ ਜਿੱਤ–ਹਾਰ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਇੱਕ ਹਿੰਦੀ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਡੀ ਬਹੁਤ ਤਿਆਰੀ ਹੈ।

 

 

ਪਿਛਲੀਆਂ ਚੋਣਾਂ ਦੌਰਾਨ ਅਸੀਂ ਤਿੰਨੇ ਨਗਰ ਨਿਗਮਾਂ ਤੇ ਸੱਤ ਲੋਕ ਸਭਾ ਸੀਟਾਂ ਜਿੱਤੇ ਹਾਂ। ਭਾਜਪਾ ਨੇ ਦਿੱਲੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਰਾਜ ਦੀ ਜਨਤਾ ਭਾਜਪਾ ਨਾਲ ਰਹੇਗੀ। ਮੌਜੂਦਾ ਮੁੱਖ ਮੰਤਰੀ ਕੇਜਰੀਵਾਲ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕਰ ਸਕੇ।

 

 

ਦਿੱਲੀ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਾਰੇ ਪਾਰਟੀ ਫ਼ੈਸਲਾ ਕਰੇਗੀ ਤੇ ਇਹ ਫ਼ੈਸਲਾ ਪਾਰਟੀ ਦਾ ਸੰਸਦੀ ਬੋਰਡ ਕਰਦਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਉਸ ਰਾਜ ਵਿੱਚ ਦੋ–ਤਿਹਾਈ ਬਹੁਮੱਤ ਨਾਲ ਸਰਕਾਰ ਬਣਾਏਗੀ।

 

 

ਸ੍ਰੀ ਸ਼ਾਹ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੀ ਜਨਤਾ ਹੁਣ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਤੋਂ ਪਰੇਸ਼ਾਨ ਹੋ ਚੁੱਕੀ ਹੈ ਤੇ ਭਾਜਪਾ ਦਾ ਉੱਥੇ ਸਰਕਾਰ ਬਣਾਉਣਾ ਨਿਸ਼ਚਤ ਹੈ।

 

 

ਇਸ ਵਰ੍ਹੇ ਦੇ ਅੰਤ ’ਤੇ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਐੱਨਡੀਏ ਇਹ ਚੋਣਾਂ ਜਨਤਾ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਅਧੀਨ ਲੜੇਗਾ। ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਦੁਚਿੱਤੀ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am responsible for Defeat in Jharkhand but shall form Government in West Bengal says Amit Shah