ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਰਾਜਨੀਤੀ ਤੋਂ ਦੂਰ ਜਾਣ ਦੀ ਸੋਚ ਰਿਹਾ ਹਾਂ: ਕੁਮਾਰਸਵਾਮੀ

 

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ ਸੈਕੂਲਰ ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਹੈ ਕਿ ਜੇ ਲੋਕ ਉਸ ਦੇ ਪਰਿਵਾਰ ਨੂੰ ਰਾਜਨੀਤੀ ਵਿੱਚ ਲਿਆਉਂਣਾ ਜਾਰੀ ਰਖਦੇ ਹਨ ਤਾਂ ਉਹ ਰਾਜਨੀਤੀ ਤੋਂ ਦੂਰ ਜਾਣ ਦੀ ਸੋਚ ਰਹੇ ਹਨ। ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀ (ਐਸ) ਦੀ ਗੱਠਜੋੜ ਦੀ ਸਰਕਾਰ 23 ਜੁਲਾਈ ਨੂੰ ਭਰੋਸੇ ਦੀ ਵੋਟ ਗੁਆਉਣ ਤੋਂ ਬਾਅਦ 14 ਮਹੀਨੇ ਸੱਤਾ ਵਿੱਚ ਰਹਿਣ ਤੋਂ ਬਾਅਦ ਡਿੱਗ ਗਈ ਸੀ।

 

ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਤੋਂ ਦੂਰ ਜਾਣ ਦੀ ਸੋਚ ਰਿਹਾ ਹਾਂ। ਮੈਂ ਗ਼ਲਤੀ ਨਾਲ ਰਾਜਨੀਤੀ ਵਿੱਚ ਆਇਆ ਅਤੇ ਅਚਾਨਕ ਮੁੱਖ ਮੰਤਰੀ ਬਣ ਗਿਆ। ਰੱਬ ਨੇ ਮੈਨੂੰ ਦੋ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ। 14 ਮਹੀਨਿਆਂ ਵਿੱਚ ਮੈਂ ਸੂਬੇ ਦੇ ਵਿਕਾਸ ਲਈ ਇੱਕ ਚੰਗਾ ਕੰਮ ਕੀਤਾ। ਮੈਂ ਸੰਤੁਸ਼ਟ ਹਾਂ।

 

ਕੁਮਾਰਸਵਾਮੀ ਨੇ ਰਾਜਨੀਤੀ ਤੋਂ ਦੂਰ ਜਾਣ ਦੇ ਕਾਰਨ ਦਾ ਹਵਾਲਾ ਦਿੱਤਾ ਕਿ ਲੋਕਾਂ ਨੇ ਕਥਿਤ ਤੌਰ 'ਤੇ ਉਸ ਦੇ ਪਰਿਵਾਰ ਨੂੰ ਰਾਜਨੀਤੀ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ।

 

ਉਨ੍ਹਾਂ ਅੱਗੇ ਕਿਹਾ ਕਿ ਕ੍ਰਿਪਾ ਕਰਕੇ ਮੇਰੇ ਪਰਿਵਾਰ ਨੂੰ ਇਸ ਵਿੱਚ ਨਾ ਖਿੱਚੋ। ਮੈਨੂੰ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ। ਮੈਂ ਸੱਤਾ ਵਿੱਚ ਰਹਿੰਦਿਆਂ ਬਹੁਤ ਚੰਗੇ ਕੰਮ ਕੀਤੇ। ਮੈਨੂੰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਟਿਪਣੀ ਕੀਤੀ ਕਿ ਅੱਜ ਦੀ ਰਾਜਨੀਤੀ "ਚੰਗੇ ਲੋਕਾਂ" ਲਈ ਨਹੀਂ ਹੈ ਅਤੇ ਇਹ ਜਾਤੀਗਤ ਸਮੀਕਰਣਾਂ 'ਤੇ ਚੱਲ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am thinking of going away from politics says HD Kumaraswamy