ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਐਲਟੀ ਸ਼ੋਅ ’ਚ ਬੱਚਿਆਂ ਸਬੰਧੀ ਕੇਂਦਰ ਨੇ ਜਾਰੀ ਕੀਤੀ ਐਡਵਾਇਜ਼ਰੀ

ਬੱਚਿਆਂ ਦੇ ਡਾਂਸ ਨਾਲ ਸਬੰਧੀ ਰਿਐਲਟੀ ਸ਼ੋਅ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੇ ਮੰਗਲਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਨਿਜੀ ਚੈਨਲਾਂ ਨੂੰ ਛੋਟੇ ਬੱਚਿਆਂ ਦੇ ਡਾਂਸ ਮੁਕਾਬਲੇ ਕਰਾਉਣ ਚ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ।

 

ਮੰਤਰਾਲਾ ਨੇ ਕਿਹਾ ਕਿ ਲਗਾਤਾਰ ਦੇਖਣ ਚ ਆ ਰਿਹਾ ਹੈ ਕਿ ਰਿਐਲਟੀ ਸ਼ੋਅ ਚ ਬੱਚਿਆਂ ਨੂੰ ਜਿਹੜਾ ਡਾਂਸ ਕਰਦਿਆਂ ਦਿਖਾਇਆ ਜਾ ਰਿਹਾ ਹੈ, ਮੂਲ ਤੌਰ ਤੇ ਉਹ ਨੌਜਵਾਨਾਂ ਦੁਆਰਾ ਹੋਰਨਾਂ ਮਨੋਰੰਜਨ ਦੇ ਸਾਧਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਗਏ ਹੁੰਦੇ ਹਨ ਜਿਹੜੇ ਕਿ ਨੌਜਵਾਨਾਂ ਲਈ ਉਤੇਜਕ ਅਤੇ ਉਮਰ ਮੁਤਾਬਕ ਹੁੰਦੇ ਹਨ। ਅਜਿਹੇ ਚ ਇਨ੍ਹਾਂ ਡਾਂਸ ਨੂੰ ਛੋਟੇ ਬੱਚਿਆਂ ਤੋਂ ਕਰਵਾਉਣ ਤੇ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਢਾਂਚੇ ਦੇ ਵਿਕਾਸ ’ਤੇ ਉਲਟ ਪ੍ਰਭਾਵ ਪੈ ਸਕਦਾ ਹੈ। ਇਸ ਲਈ ਚੈਨਲਾਂ ਨੂੰ ਇਸ ਤਰ੍ਹਾਂ ਦੇ ਸ਼ੋਅ ਦੌਰਾਨ ਸਬਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

 

ਮੰਤਰਾਲਾ ਨੇ ਕਿਹਾ ਕਿ ਨਿਯਮਾਂ ਮੁਤਾਬਕ ਟੀਵੀ ਚੈਨਲ ਤੇ ਕੋਈ ਅਜਿਹਾ ਸਮਾਗਮ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਬੱਚਿਆਂ ਦੀ ਮਾੜੀ ਦਿੱਖ ਪੇਸ਼ ਕਰਦਾ ਹੈ। ਮੰਤਰਾਲਾ ਟੀਵੀ ਚੈਨਲਾਂ ਤੋਂ ਕਾਨੂੰਨ ਦੀ ਪਾਲਣਾ ਅਤੇ ਧਿਆਨ ਚ ਰੱਖਣ ਦੀ ਉਮੀਦ ਕਰਦਾ ਹੈ। ਬੱਚਿਆਂ ਦੇ ਪ੍ਰੋਗਰਾਮਾਂ ਚ ਨੈਤਿਕ ਕੀਮਤਾਂ ਦਾ ਲਿਹਾਜ਼ ਹੋਣਾ ਚਾਹੀਦਾ ਹੈ।

 

ਮੰਤਰਾਲਾ ਨੇ ਅੱਗੇ ਕਿਹਾ ਕਿ ਸ਼ੋਅ ਚ ਭਾਸ਼ਾ ਦੀ ਮਰਿਆਦਾ ਅਤੇ ਦ੍ਰਿਸ਼ਾਂ ਦੀ ਸੂਚਨਾ ਦਾ ਖਿਆਲ ਰਖਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਹਿੰਸਾ ਭਰਿਆ ਦ੍ਰਿਸ਼ ਨਹੀਂ ਹੋਣਾ ਚਾਹੀਦਾ। ਛੋਟੇ ਬੱਚਿਆਂ ਨੂੰ ਲੈ ਕੇ ਖਾਸ ਤੌਰ ਤੇ ਸੰਵੇਦਨਸ਼ੀਲਤਾ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I and B issues advisory to TV channels over portrayal of children in reality shows