ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਤੋਂ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗਦਾ ਹਾਂ ਪਰ ਇਹ ਜ਼ਰੂਰੀ ਸੀ: PM ਮੋਦੀ

ਕੋਰੋਨਾ–ਲੌਕਡਾਊਨ ਤੋਂ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗਦਾ ਹਾਂ ਪਰ ਇਹ ਜ਼ਰੂਰੀ ਸੀ: PM ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਕੋਰੋਨਾ–ਲਾਕਡਾਊਨ ਕਾਰਨ ਆਮ ਜਨਤਾ ਨੂੰ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਲਈ ਉਹ ਮਾਫ਼ੀ ਮੰਗਦੇ ਹਨ ਪਰ ਸਮੂਹ ਦੇਸ਼–ਵਾਸੀਆਂ ਦੀ ਸਲਾਮਤੀ ਲਈ ਅਜਿਹਾ ਫ਼ੈਸਲਾ ਲੈਣਾ ਜ਼ਰੂਰੀ ਸੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਦੇਸ਼–ਵਾਸੀਆਂ ਨੂੰ ਬਚਾਉਣ ਲਈ ਇਹ ਜ਼ਰੂਰੀ ਸੀ ਤੇ ਬਚਾਅ ਦਾ ਬੱਸ ਇਹੋ ਇੱਕੋ–ਇੱਕ ਤਰੀਕਾ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੰਧ ਇਹ ਜੀਵਨ ਤੇ ਮੌਤ ਵਿਚਾਲੇ ਜੰਗ ਹੈ।

 

 

ਅੱਜ ਆਪਣੇ ਹਰਮਨਪਿਆਰੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 63ਵੇਂ ਸੰਸਕਰਣ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ – ਅੱਜਜਦੋਂ ਮੈਂ ਡਾਕਟਰਾਂ ਦਾ ਤਿਆਗ, ਤਪੱਸਿਆ, ਸਮਰਪਣ ਵੇਖ ਰਿਹਾ ਹੈ, ਤਾਂ ਮੈਨੂੰ ਆਚਾਰਿਆ ਚਰਕ ਵੱਲੋਂ ਆਖੀ ਗੱਲ ਚੇਤੇ ਆਉਂਦੀ ਹੈ। ਆਚਾਰਿਆ ਚਰਕ ਨੇ ਡਾਕਟਰਾਂ ਲਈ ਬਹੁਤ ਹੀ ਵਧੀਆ ਗੱਲ ਆਖੀ ਹੈ ਤੇ ਅੱਜ ਉਹ ਸਾਨੂੰ ਆਪਣੇ ਡਾਕਟਰਾਂ ਦੇ ਜੀਵਨ ’ਚ ਵੇਖ ਰਹੇ ਹਨ।

 

 

ਆਚਾਰਿਆ ਚਰਕ ਨੇ ਕਿਹਾ ਸੀ:

 

न आत्मार्थ्मनअपी कामानर्थम्अतभूत दयां प्रति।
वर्तते यत्चिकित्सायां स सवर्म इति वर्रतते।।

 

ਭਾਵ ਜੋ ਧਨ ਅਤੇ ਕਿਸੇ ਖਾਸ ਕਾਮਨਾ ਨੂੰ ਲੈ ਕੇ ਨਹੀਂ, ਸਗੋਂ ਮਰੀਜ਼ ਦੀ ਸੇਵਾ ਲਈ ਦਯਾ ਭਾਵ ਰੱਖ ਕੇ ਕੰਮ ਕਰਦਾ ਹੈ, ਉਹੀ ਸਰਬੋਤਮ ਡਾਕਟਰ ਹੁੰਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਘਾਤਕ ਕੋਰੋਨਾ ਵਾਇਰਸ ਵਿਰੁੱਧ ਇਸ ਜੰਗ ਦੇ ਅਨੇਕਾਂ ਜੋਧੇ ਹਨ, ਜੋ ਘਰਾਂ ਦੇ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਹਨ। ਜੋ ਸਾਡੇ ਮੋਹਰੀ ਕਤਾਰ ਦੇ ਫ਼ੌਜੀ ਹਨ। ਖਾਸ ਤੌਰ ’ਤੇ ਸਾਡੀਆਂ ਨਰਸ–ਭੈਣਾਂ ਹਨ। ਨਰਸਾਂ ਦਾ ਕੰਮ ਕਰਨ ਵਾਲੇ ਭਰਾ ਹਨ, ਡਾਕਟਰ ਹਨ, ਪੈਰਾ–ਮੈਡੀਕਲ ਸਟਾਫ਼ ਹਨ। ਅਜਿਹੇ ਸਾਥਾ ਹਨ, ਜੋ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ ਹਨ। ਅੱਜ ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਮੈਂ ਇਹ ਵੀ ਜਾਣਦਾ ਹਾਂ ਕਿ ਕੋਈ ਕਾਨੂੰਨ ਤੋੜਨਾ ਨਹੀਂ ਚਾਹੁੰਦਾ, ਨਿਯਮ ਤੋੜਨਾ ਨਹੀਂ ਚਾਹੁੰਦਾ ਪਰ ਕੁਝ ਲੋਕ ਅਜਿਹਾ ਕਰ ਰਹੇ ਹਨ ਕਿਉਂਕਿ ਹੁਣ ਵੀ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੇ ਹਨ। ਅਜਿਹੇ ਲੋਕਾਂ ਨੂੰ ਮੈਂ ਇਹੋ ਆਖਾਂਗਾ ਕਿ ਲੌਕਡਾਊਨ ਦਾ ਨਿਯਮ ਤੋੜੋਗੇ, ਤਾਂ ਕੋਰੋਨਾ ਵਾਇਰਸ ਤੋਂ ਬਚਣਾ ਔਖਾ ਹੋ ਜਾਵੇਗਾ। ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਨੂੰ ਇਹੋ ਖੁਸ਼ਫ਼ਹਿਮੀ ਸੀ ਕਿ ਕੋਰੋਨਾ ਉਨ੍ਹਾਂ ਨੂੰ ਕੁਝ ਨਹੀਂ ਆਖੇਗਾ ਤੇ ਅੱਜ ਉਹੀ ਪਛਤਾ ਰਹੇ ਹਨ।

 

 

ਤੁਹਾਨੂੰ ਸਭ ਨੂੰ ਖੁਦ ਨੂੰ ਬਚਾਉਣ ਲਈ ਕੋਰੋਨਾ–ਲੌਕਡਾਊਨ ਦੀ ਪਾਲਣਾ ਕਰਨੀ ਹੀ ਪਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I apologise for the problems created by Corona Lockdown but it was ultra necessary says PM Modi