ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMO ਦੇ ਫੋਨ ਦਾ ਜਵਾਬ ਨਾ ਦੇਣ ਦੀ ਮਮਤਾ ਨੇ ਦਿੱਤੀ ਸਫਾਈ

PMO ਦੇ ਫੋਨ ਦਾ ਜਵਾਬ ਨਾ ਦੇਣ ਦੀ ਮਮਤਾ ਨੇ ਦਿੱਤੀ ਸਫਾਈ

ਚੱਕਰਵਾਤ ਫੇਨੀ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਨਾ ਕਰਨ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਖੜਗਪੁਰ ਵਿਚ ਸੀ ਇਸ ਲਈ ਪ੍ਰਧਾਨ ਮੰਤਰੀ ਨੇ ਫੋਨ ਦਾ ਜਵਾਬ ਨਾ ਦੇ ਸਕੀ। 

 

ਮਮਤਾ ਨੇ ਇਕ ਰੈਲੀ ਵਿਚ ਕਿਹਾ, ‘ਮੈਂ ਖੜਕਪੁਰ ਵਿਚ ਸੀ ਇਸ ਲਈ ਚੱਕਰਵਾਤ ਫੋਨੀ ਸਬੰਧੀ ਪ੍ਰਧਾਨ ਮੰਤਰੀ ਦਾ ਫੋਨ ਆਉਣ ਉਤੇ ਉਨ੍ਹਾਂ ਨਾਲ ਗੱਲ ਨਹੀਂ ਕਰ ਸਕੀ।’ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ‘ਪੀਐਮਓ) ਤੋਂ ਆਏ ਫੋਨ ਦਾ ਜਵਾਬ ਨਾ ਦੇਣ ਉਤੇ ਮਮਤਾ ਨੇ ਕਿਹਾ ਕਿ ਚੋਣ ਹੋ ਰਹੇ ਹਨ, ਅਜਿਹਾ ਵਿਚ ਮੈਂ ਐਕਸਪੇਅਰੀ ਪ੍ਰਧਾਨ ਮੰਤਰੀ ਨਾਲ ਮੰਚ ਸਾਂਝ ਨਹੀਂ ਕਰਨਾ ਚਾਹੁੰਦੀ।

 

ਦੀਦੀ ਚੱਕਰਵਾਤ ਫੋਨੀ ਉਤੇ ਰਾਜਨੀਤੀ ਕਰ ਰਹੀ ਹੈ, ਮੇਰੇ ਨਾਲ ਗੱਲ ਕਰਨ ਤੋਂ ਕੀਤਾ ਇਨਕਾਰ : ਮੋਦੀ

 

ਉਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਤੇ ਚੱਕਰਵਾਤ ਫੇਨੀ ਉਤੇ ‘ਘਟੀਆ ਰਾਜਨੀਤੀ’ ਕਰਨ ਦਾ ਦੋਸ਼ ਲਗਾਉਂਦੇ ਹੌਏ ਕਿਹਾ ਕਿ ਉਨ੍ਹਾਂ ਆਫਤ ਬਾਰੇ ਜਾਣਨ ਲਈ ਮੁੱਖ ਮੰਤਰੀ ਨੂੰ ਫੋਨ ਕੀਤਾ, ਪ੍ਰੰਤੂ ਉਨ੍ਹਾਂ ਗੱਲ ਨਹੀਂ ਕੀਤੀ।

 

ਮੋਦੀ ਨੇ ਤਾਮਲੁਕ ਵਿਚ ਇਕ ਚੋਣ ਰੈਲੀ ਵਿਚ ਕਿਹਾ ਕਿ ਮੈਂ ਬਸ ਉੜੀਸਾ ਵਿਚ ਚੱਕਰਵਾਤ ਫੇਨੀ ਆਉਣ ਦੇ ਬਾਅਦ ਦੀ ਸਥਿਤੀ ਦਾ ਅਨੁਮਾਨ ਕਰ ਆਇਆ ਹਾਂ। ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਇਸ ਉਤੇ ਗੱਲ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਫੋਨ ਕੀਤਾ, ਪ੍ਰੰਤੂ ਦੀਦੀ ਵਿਚ ਬਹੁਤ ਅਭਿਮਾਨ ਹੈ। ਉਨ੍ਹਾਂ ਮੇਰੇ ਨਾਲ ਗੱਲ ਨਹੀਂ ਕੀਤੀ। ਮੈਂ ਉਨ੍ਹਾਂ ਦੀ ਕਾਲ ਦੀ ਉਡੀਕ ਕੀਤੀ, ਪ੍ਰੰਤੂ ਉਨ੍ਹਾਂ ਵਾਪਸ ਫੋਨ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I do not want to share dais with expiry PM Modi as elections are on Mamata Banerjee over not returning calls from PMO