ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਨੂੰ ਤਾਂ ਇਹ ਨਹੀਂ ਪਤਾ ਕੀ ਗੋਪਾਲ ਚਾਵਲਾ ਕੌਣ ਆ- ਨਵਜੋਤ ਸਿੱਧੂ

ਨਵਜੋਤ ਸਿੱਧੂ

ਕਰਤਾਰਪੁਰ ਗਲਿਆਰੇ ਦੀ ਬੁਨਿਆਦ ਰੱਖੇ ਜਾਣ ਦੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਾਹਗਾ ਸਰਹੱਦ ਜ਼ਰੀਏ ਵਾਪਸ ਭਾਰਤ ਪਹੁੰਚ ਗਏ ਹਨ. ਭਾਰਤ ਆਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਸ਼ਮਣੀ ਖਤਮ ਹੋਣੀ ਚਾਹੀਦੀ ਹੈ.

 

ਖਾਲਿਸਤਾਨ ਪੱਖੀ ਆਗੂ ਗੋਪਾਲ ਚਾਵਲਾ ਨਾਲ ਸਿੱਧੂ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ. ਇਸ ਮਾਮਲੇ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ, "ਪਾਕਿਸਤਾਨ 'ਚ ਮੇਰੀਆਂ 5-10 ਹਜ਼ਾਰ ਫੋਟੋਆਂ ਲਈਆਂ ਗਈਆਂ, ਮੈਨੂੰ ਨਹੀਂ ਪਤਾ ਕਿ ਗੋਪਾਲ ਚਾਵਲਾ ਕੌਣ ਹੈ."

 

ਸਿੱਧੂ ਨੇ ਜ਼ੋਰ ਦਿੱਤਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਸ਼ਮਣੀ ਦਾ ਅੰਤ ਹੋਣਾ ਚਾਹੀਦਾ ਹੈ. "ਇਨਸਾਨ ਚਾਹੇ ਤਾਂ ਪੱਥਰ ਨੂੰ ਵੀ ਪਿਘਲਾ ਸਕਦਾ ਹੈ. 71 ਸਾਲ ਦੀ ਲੰਬੀ ਉਡੀਕ ਦਾ ਇੰਤਜ਼ਾਰ ਖਤਮ ਹੋ ਰਿਹਾ ਹੈ. ਈਸ਼ਵਰ ਦੇ ਰਾਸਤੇ ਇੱਕ ਤਾਜ਼ਾ ਸ਼ੁਰੂਆਤ ਹੋ ਰਹੀ ਹੈ. ਬਾਬਾ ਨਾਨਕ ਦੇ ਨਾਮ ਨਾਲ ਦੋਵਾਂ ਦੇਸ਼ ਦੇ ਵਿਚਾਲੇ ਇੱਕ ਨਵੀਂ ਸ਼ੁਰੂਆਤ ਹੋਈ ਹੈ."

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:i dont know who is gopal singh chawla says navjot sidhu after his return from pak