ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਮਿਲਿਆ : ਕੇਜਰੀਵਾਲ

ਮੈਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਮਿਲਿਆ : ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੈ ਕਿ ਪਿਛਲੇ ਤਿੰਨ ਸਾਲਾਂ `ਚ ਉਨ੍ਹਾਂ ਦੇ ਹਰ ਫੈਸਲੇ ਦੀ ਕੇਂਦਰ ਸਰਕਾਰ ਵੱਲੋਂ ਜਾਂਚ ਕਰਨ ਦੇ ਬਾਵਜੂਦ ਗੜਬੜੀ ਦਾ ਇਕ ਵੀ ਸਬੂਤ ਨਾ ਮਿਲਣਾ ਆਪ ਸਰਕਾਰੀ ਦੀ ਇਮਾਨਦਾਰੀ ਦਾ ਸਭ ਤੋਂ ਵੱਡਾ ਸਬੂਤ ਹੈ ਅਤੇ ਉਨ੍ਹਾਂ ਨੂੰ ਇਮਾਨਦਾਰੀ ਦਾ ਇਹ ਸਰਟੀਫਿਕੇਟ ‘ਮੋਦੀ ਜੀ’ ਤੋਂ ਮਿਲਿਆ ਹੈ।


ਕੇਜਰੀਵਾਲ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਛੇਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਮੁੱਖ ਦਫ਼ਤਰ `ਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਿੰਨ ਸਾਲ `ਚ ਸਾਡੀ ਸਰਕਾਰ ਨੇ ਜਿਨ੍ਹੇ ਵੀ ਫੈਸਲੇ ਕੀਤੇ ਸਨ, ਉਨ੍ਹਾਂ ਨਾਲ ਜੁੜੀਆਂ ਸਾਰੀਆਂ 400 ਫਾਇਲਾਂ ਮੋਦੀ ਜੀ ਨੇ, ਸਾਡੇ ਖਿਲਾਫ ਕੋਈ ਵੀ ਗੜਬੜੀ ਕੱਢਣ ਲਈ ਮੰਗਵਾਈਆਂ ਜਿਨ੍ਹਾਂ `ਤੇ ਮੈਂ ਦਸਤਖਤ ਕੀਤੇ ਸਨ। ਪ੍ਰੰਤੂ ਕੁਝ ਵੀ ਨਹੀਂ ਨਿਕਲਿਆ। ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਮਿਲਿਆ ਹੈ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਕੇਜਰੀਵਾਲ ਨੇ ਦਿੱਲੀ ਸਰਕਾਰ ਦੀ ਇਮਾਨਦਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦਿੱਲੀ ਦੀ ਜਨਤਾ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਇਮਾਨਦਾਰ ਹੈ। ਮੈਂ ਦੇਸ਼ ਦੀ ਜਨਤਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਆਪ ਦਿਲੋਂ ਕਹਿ ਸਕਦੇ ਹੋ ਕਿ ਸਾਡਾ ਪ੍ਰਧਾਨ ਮੰਤਰੀ ਇਮਾਨਦਾਰ ਹੈ। ਉਨ੍ਹਾਂ ਦਿੱਲੀ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕੰਮਾਂ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਮੋਦੀ ਨੇ 12 ਸਾਲ `ਚ ਜਿੰਨੇ ਕੰਮ ਕੀਤੇ ਸਨ, ਉਸ ਤੋਂ ਕਿਤੇ ਜਿ਼ਆਦਾ ਕੰਮ ਦਿੱਲੀ `ਚ ਆਪ ਸਰਕਾਰ ਨੇ ਸਾਢੇ ਤਿੰਨ ਸਾਲ `ਚ ਕਰ ਦਿੱਤੇ। 

 

 

ਕੇਜਰੀਵਾਲ ਨੇ ਕਿਹਾ ਕਿ ਸੰਵਿਧਾਨ ਦਿਵਸ ਵਾਲੇ ਦਿਨ ਹੀ ਆਪ ਦਾ ਗਠਨ ਹੋਣਾ ਸਿਰਫ ਇਕ ਸੰਯੋਗ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਇਕ ਇਸ਼ਾਰਾ ਹੈ ਕਿ ਅੱਜ ਦੇਸ਼ ਦੇ ਸੰਵਿਧਾਨ `ਤੇ ਜੋ ਖਤਰਾ ਮੰਡਰਾ ਰਿਹਾ ਹੈ ਉਸ ਖਤਰੇ ਤੋਂ ਦੇਸ਼ ਨੂੰ ਬਚਾਉਣ `ਚ ਕੋਈ ਹੋਰ ਪਾਰਟੀ ਸਮਰਥ ਨਹੀਂ ਹੈ, ਸਿਰਫ ਆਪ ਹੀ ਇਸ ਖਤਰੇ `ਚੋਂ ਕੱਢ ਸਕਦੀ ਹੈ।


ਮੁੱਖ ਮੰਤਰੀ ਨੇ ਪਿਛਲੇ ਛੇ ਸਾਲ `ਚ ਆਪ ਦੀਆਂ ਉਪਲੱਬਧੀਆਂ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਹਰ ਤਰ੍ਹਾਂ ਦੀ ਰੁਕਾਵਟਾਂ ਦੇ ਬਾਵਜੂਦ ਆਪਣੇ ਕੰਮਾਂ ਦੇ ਬਲਬੂਤੇ ਪਾਰਟੀ ਭ੍ਰਿਸ਼ਟਾਚਾਰ ਅਤੇ ਸੰਪਰਦਾਇਕਤਾ ਦੇ ਖਿਲਾਫ ਰਾਜਨੀਤਿਕ ਕ੍ਰਾਂਤੀ ਬਣ ਕੇ ਉਭਰੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I have received honesty certificate from PM Narendra Modi says Arvind Kejriwal