ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਤਰ ਭਾਰਤ ਦੇ ਨਿਰਮਾਣ ਲਈ ਮੈਨੂੰ 130 ਕਰੋੜ ਲੋਕਾਂ ’ਤੇ ਭਰੋਸਾ: ਮੋਦੀ

ਬਿਹਤਰ ਭਾਰਤ ਦੇ ਨਿਰਮਾਣ ਲਈ ਮੈਨੂੰ 130 ਕਰੋੜ ਲੋਕਾਂ ’ਤੇ ਭਰੋਸਾ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਲੋਕਾਂ ਦੀਆਂ ਵਧਦੀਆਂ ਆਸਾਂ ਤੇ ਉਮੀਦਾਂ ਬਿਹਤਰ ਭਾਰਤ ਦੇ ਨਿਰਮਾਣ ਦੀ ਗਰੰਟੀ ਹਨ। ਉਨ੍ਹਾਂ ਕਿਹਾ ਕਿ ਵੱਧ ਆਸਾਂ ਵਾਲੀ ਗੱਲ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਜਨਤਾ ਨੇ ਵਿਖਾ ਦਿੱਤੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਜੋ ਵੱਡਾ ਲੋਕ–ਫ਼ਤਵਾ ਹਾਸਲ ਹੋਇਆ ਹੈ, ਉਸ ਨੂੰ ਵੇਖਦਿਆਂ ਕੁਝ ਲੋਕ ਸੋਚਦੇ ਹਨ ਕਿ ਸਰਕਾਰ ਤੋਂ ਆਸਾਂ ਤੇ ਉਮੀਦਾਂ ਵਧ ਗਈਆਂ ਹਨ। ਉਹ ਇਹ ਵੀ ਹੈਰਾਨੀ ਪ੍ਰਗਟਾਉਂਦੇ ਹਨ ਕਿ ਮੋਦੀ ਕੀ ਕਰ ਸਕਦਾ ਹੈ। ਸਾਨੂੰ ਇਸ ਨੂੰ ਇੱਕ ਵੱਡੇ ਮੌਕੇ ਵਜੋਂ ਵੇਖਣਾ ਚਾਹੀਦਾ ਹੈ। ਮੈਂ ਇਸ ਨੂੰ ਬਿਹਤਰ ਭਾਰਤ ਦੀ ਗਰੰਟੀ ਵਜੋਂ ਵੇਖਦਾ ਹਾਂ।

 

 

ਸ੍ਰੀ ਮੋਦੀ ਦੋ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਤਿਰੂਪਤੀ ਪੁੱਜੇ ਸਨ। ਉਨ੍ਹਾਂ ਭਾਜਪਾ ਦੀ ਸੂਬਾ ਇਕਾਈ ਵੱਲੋਂ ਰੇਨੀਗੁੰਟਾ ਵਿਖੇ ਆਯੋਜਿਤ ਧੰਨਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ 130 ਕਰੋੜ ਜਨਤਾ ਉੱਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਯੋਗਦਾਨ ਤੇ ਸਮਰਥਨ ਨਾਲ ਅਸੀਂ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਾਂ।

 

 

ਸ੍ਰੀ ਮੋਦੀ ਨੇ ਅਕਤੂਬਰ 2019 ਦੌਰਾਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੇ 2022 ਦੌਰਾਨ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਬਿਹਤਰੀਨ ਤਿਉਹਾਰ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਜੇ 130 ਕਰੋੜ ਭਾਰਤੀ ਸਾਰੇ ਮਿਲ ਕੇ ਇੱਕ–ਇੱਕ ਕਦਮ ਅੱਗੇ ਵਧਾਉਣ, ਤਾਂ ਦੇਸ਼ ਕਈ ਕਦਮ ਅਗਾਂਹ ਵਧ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I have trust in 130 crore people for better construction of India Modi