ਅਗਲੀ ਕਹਾਣੀ

​​​​​​​ਵਿਰੋਧੀ ਧਿਰ ਮੈਨੂੰ ਹਟਾਉਣਾ ਚਾਹੁੰਦੀ ਪਰ ਮੈਂ ਅੱਤਵਾਦ ਨੂੰ: ਮੋਦੀ

ਵਿਰੋਧੀ ਧਿਰ ਮੈਨੂੰ ਹਟਾਉਣੀ ਚਾਹੁੰਦੀ ਪਰ ਮੈਂ ਅੱਤਵਾਦ ਨੂੰ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਕਰਨਾਟਕ ਦੇ ਕਲਬੁਰਗੀ ਵਿਖੇ ਇਕ ਰੈਲੀ ਦੌਰਾਨ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਰਨਾਟਕ ਦੀ ਸਰਕਾਰ ਨੂੰ ਇੱਕ ‘ਮਜਬੂਰ ਸਰਕਾਰ’ ਵੀ ਦੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦ ਕਿ ਉਹ ਖ਼ੁਦ ਅੱਤਵਾਦ, ਗਰੀਬੀ ਤੇ ਭ੍ਰਿਸ਼ਟਾਚਾਰ ਨੂੰ ਹਟਾਉਣਾ ਚਾਹ ਰਹੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਜਿਸ ਨੂੰ 125 ਕਰੋੜ ਲੋਕਾਂ ਦਾ ਆਸ਼ੀਰਵਾਦ ਹਾਸਲ ਹੋਵੇ, ਉਹ ਕਿਸੇ ਤੋਂ ਨਹੀਂ ਡਰਦਾ। ਉਨ੍ਹਾਂ ਕਰਨਾਟਕ ਦੀ ਕਾਂਗਰਸ–ਜਨਤਾ ਦਲ (ਐੱਸ) ਸਰਕਾਰ ਉੱਤੇ ਕਿਸਾਨਾਂ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ–ਜਨਤਾ ਦਲ (ਐੱਸ) ਲੋਕਾਂ ਦੀ ਪਿੱਠ ਉੱਤੇ ਵਾਰ ਕਰ ਕੇ ਸੱਤਾ ਵਿੱਚ ਆਏ ਹਨ। ਉੱਥੇ ਹੀ ਸ੍ਰੀ ਮੋਦੀ ਨੇ ਉੱਤਰ–ਪੂਰਬੀ ਭਾਰਤ ਦੇ ਵਿਕਾਸ ਨੂੰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਦੱਸਿਆ।

 

 

ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਸਿੱਖਿਆ ਤੇ ਸਿਹਤ ਖੇਤਰ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਇੱਥੇ ਉੱਤਰ–ਪੂਰਬੀ ਸੂਬਿਆਂ ਦੀਆਂ ਵਿਦਿਆਰਥਣਾਂ ਲਈ ਇੱਕ ਲੇਡੀਜ਼ ਹੋਸਟਲ ਤੇ ਆਮਦਨ ਟੈਕਸ ਅਪੀਲੀ ਟ੍ਰਿਬਿਊਨਲ ਟਰਮੀਨਲ ਦਾ ਡਿਜੀਟਲ ਤਰੀਕੇ ਉਦਘਾਟਨ ਕੀਤਾ।

 

 

ਇਸ ਮੌਕੇ ਕੇਂਦਰੀ ਮੰਤਰੀ ਡੀ.ਵੀ ਸਦਾਨੰਦ ਗੋੜਾ, ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ, ਭਾਜਪਾ ਦੀ ਸੁਬਾ ਇਕਾਈ ਦੇ ਪ੍ਰਧਾਨ ਬੀ.ਐੱਸ. ਯੇਦੀਯੁਰੱਪਾ ਤੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I want to eliminate Terrorism but Opposition wants my exodus Modi