ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​2014 ਦੀਆਂ ਆਮ ਚੋਣਾਂ ਜਿੱਤਣ ਲਈ ਭਾਜਪਾ ਨੇ ਮੈਨੂੰ ਵਰਤਿਆ: ਅੰਨਾ ਹਜ਼ਾਰੇ

2014 ਦੀਆਂ ਆਮ ਚੋਣਾਂ ਜਿੱਤਣ ਲਈ ਭਾਜਪਾ ਨੇ ਮੈਨੂੰ ਵਰਤਿਆ: ਅੰਨਾ ਹਜ਼ਾਰੇ

ਆਪਣੀ ਮੰਗ ਨੂੰ ਲੈ ਕੇ ਭੁੱਖ–ਹੜਤਾਲ ਉੱਤੇ ਬੈਠੇ ਸਮਾਜਕ ਕਾਰਕੁੰਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਲ 2014 ਦੀਆਂ ਆਮ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਵਰਤਿਆ ਸੀ। ਸ੍ਰੀ ਅੰਨਾ ਹਜ਼ਾਰੇ ਨੇ ਆਪਣੇ ਪੁਸ਼ਤੈਨੀ ਪਿੰਡ ਰਾਲੇਗਣ ਸਿੱਧੀ ਵਿਖੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਲੋਕਪਾਲ ਲਈ ਮੇਰੇ ਅੰਦੋਲਨ ਦੀ ਵਰਤੋਂ ਸੱਤਾ ਵਿੱਚ ਆਉਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਕੀਤੀ। ਮੇਰੇ ਮਨ ਵਿੱਚ ਹੁਣ ਉਨ੍ਹਾਂ ਲਈ ਕੋਈ ਸਤਿਕਾਰ ਨਹੀਂ ਹੈ।

 

 

ਸ੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਿਰਫ਼ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਤੇ ਦੇਸ਼ ਨੂੰ ਅਰਾਜਕਤਾ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਸਰਕਾਰ ਬੀਤੇ ਚਾਰ ਸਾਲਾਂ ਤੋਂ ਸਿਰਫ਼ ਝੂਠ ਹੀ ਬੋਲਦੀ ਆ ਰਹੀ ਹੈ।

 

 

81 ਸਾਲਾ ਅੰਨਾ ਹਜ਼ਾਰੇ ਨੇ ਕਿਹਾ,‘ਹੋਰ ਕਿੰਨੇ ਦਿਨਾਂ ਤੱਕ ਇਹ ਝੂਠ ਚੱਲੇਗਾ? ਸਰਕਾਰ ਨੇ ਦੇਸ਼ ਦੇ ਲੋਕਾਂ ਦਾ ਸਿਰ ਝੁਕਾਇਆ ਹੈ। ਸਰਕਾਰ ਦਾ ਇਹ ਦਾਅਵਾ ਕਿ ਮੇਰੀਆਂ 90 ਫ਼ੀ ਸਦੀ ਮੰਗਾਂ ਮੰਨ ਲਈਆਂ ਗਈਆਂ ਹਨ, ਉਹ ਵੀ ਝੂਠ ਹੈ। ਜਿਹੜੇ ਲੋਕਾਂ ਨੂੰ ਮੇਰੇ ਅੰਦੋਲਨ ਤੋਂ 2011 ਤੇ 2014 ਦੌਰਾਨ ਫ਼ਾਇਦਾ ਹੋਇਆ ਸੀ, ਉਨ੍ਹਾਂ ਮੇਰੀਆਂ ਮੰਗਾਂ ਤੋਂ ਮੂੰਹ ਮੋੜ ਲਿਆ ਹੈ ਤੇ ਪਿਛਲੇ ਪੰਜ ਵਰਿ੍ਹਆਂ ਦੌਰਾਨ ਇਸ ਦਿਸ਼ਾ ਵਿੱਚ ਕੁਝ ਵੀ ਨਹੀਂ ਕੀਤਾ ਗਿਆ।’

 

 

ਉਨ੍ਹਾਂ ਕਿਹਾ,‘ਉਹ ਕਹਿੰਦੇ ਰਹਿੰਦੇ ਹਨ ਕਿ ਕੇਂਦਰ ਤੇ ਸੂਬਾ ਸਰਕਾਰਾਂ ਇੱਥੇ ਆਉਣਗੀਆਂ ਤੇ ਮੇਰੇ ਨਾਲ ਗੱਲਬਾਤ ਕਰਨਗੀਆਂ। ਪਰ ਉਨ੍ਹਾਂ ਨੂੰ ਨਾਂਹ ਆਖਦਾ ਹਾਂ ਕਿਉਂਕਿ ਲੋਕ ਇਸ ਨਾਲ ਭਰਮ ਦੀ ਸਥਿਤੀ ਵਿੱਚ ਆ ਜਾਣਗੇ, ਉਨ੍ਹਾਂ ਨੂੰ ਠੋਸ ਫ਼ੈਸਲਾ ਲੈਣ ਦੇਵੋ ਤੇ ਮੈਨੂੰ ਸਭ ਕੁਝ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਕਿਉਂਕਿ ਫੋਕੇ ਭਰੋਸਿਆਂ ਤੋਂ ਮੇਰਾ ਵਿਸ਼ਵਾਸ ਉੱਠ ਚੁੱਕਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I was used by BJP during 2014 LS Polls Anna Hazare