ਚਾਂਦਨੀ ਚੌਕ ਤੋਂ ਸਾਬਕਾ ਵਿਧਾਇਕ ਅਲਕਾ ਲਾਂਬਾ (Alka Lamba) ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਕਾਂਗਰਸ (Congress) ਦੀ ਮੁੱਢਲੀ ਮੈਂਬਰਸ਼ਿਪ ਲਵੇਗੀ। ਲਾਂਬਾ ਨੇ ਇੱਕ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਦਿੱਤੀ ਸੀ।
ਅਲਕਾ ਲਾਂਬਾ ਨੇ ਸਵੇਰੇ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਪਾਰਟੀ ਵਿੱਚ ਸ਼ਾਮਲ ਹੋਵੇਗੀ। ਹਾਲਾਂਕਿ, ਬਾਅਦ ਵਿੱਚ ਉਸ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਉਹ ਹੁਣ ਸ਼ਨੀਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਲਵੇਗੀ।
आज किन्हीं कारणों से काँग्रेस में मेरी और मेरे अन्य साथी-सहयोगियों की joining नहीं हो पा रही है,
— Alka Lamba - अलका लाम्बा🇮🇳 (@LambaAlka) October 11, 2019
अब हम सब कल काँग्रेस में शामिल होंगें 🙏🇮🇳.
आप सभी को हुई असुविधा के लिए मुझे खेद है 🙏. जय हिंद.
ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ, ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਅੱਜ (ਸ਼ੁੱਕਰਵਾਰ) ਮੈਂ ਕੁਝ ਕਾਰਨਾਂ ਕਰਕੇ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਸਕੀ। ਹੁਣ ਮੈਂ ਕੱਲ੍ਹ (ਸ਼ਨੀਵਾਰ ਨੂੰ) ਪਾਰਟੀ ਦੀ ਮੁਢਲੀ ਮੈਂਬਰਸ਼ਿਪ ਲਵਾਂਗੀ।
ਲਾਂਬਾ ਨੇ 2015 ਵਿੱਚ ‘ਆਪ’ ਵਿੱਚ ਸ਼ਾਮਲ ਹੋ ਕੇ ਚਾਂਦਨੀ ਚੌਕ ਵਿਧਾਨ ਸਭਾ ਤੋਂ ਚੋਣ ਲੜਨ ਤੋਂ ਪਹਿਲਾਂ ਕਾਂਗਰਸ ਨਾਲ ਆਪਣੇ 20 ਸਾਲ ਪੁਰਾਣੇ ਸੰਬੰਧ ਤੋੜ ਦਿੱਤੇ ਸਨ। ਲਾਂਬਾ ਨੂੰ 19 ਸਤੰਬਰ ਨੂੰ ਦਿੱਲੀ ਅਸੈਂਬਲੀ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦਲਬਦਲ ਦੇ ਆਧਾਰ 'ਤੇ ਆਯੋਗ ਕਰਾਰ ਦਿੱਤਾ ਸੀ।