ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗਾਂਧੀ ਜੀ ਬਾਰੇ ਬਿਆਨ ਕਾਰਨ ਪ੍ਰੱਗਿਆ ਠਾਕੁਰ ਨੂੰ ਕਦੇ ਮਾਫ਼ ਨਹੀਂ ਕਰਾਂਗਾ: ਮੋਦੀ

ਗਾਂਧੀ ਜੀ ਬਾਰੇ ਬਿਆਨ ਕਾਰਨ ਪ੍ਰੱਗਿਆ ਠਾਕੁਰ ਨੂੰ ਕਦੇ ਮਾਫ਼ ਨਹੀਂ ਕਰਾਂਗਾ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮਹਾਤਮਾ ਗਾਂਧੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਭਾਵੇਂ ਮਾਫ਼ੀ ਮੰਗ ਲਈ ਹੋਵੇ ਪਰ ਉਹ ਖ਼ੁਦ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਗੇ। ਸ੍ਰੀ ਮੋਦੀ ਨੇ ਸਿੱਧੇ ਤੌਰ ’ਤੇ ਕਿਸੇ ਦਾ ਨਾਂਅ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਅਸਿੱਧੇ ਤੌਰ ਉੱਤੇ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵੱਲ ਹੀ ਸੀ।

 

 

ਇੱਕ ਨਿੱਜੀ ਟੀਵੀ ਚੈਨਲ ‘ਨਿਊਜ਼–24’ ਨੂੰ ਦਿੱਤੇ ਇੰਟਰਵਿਊ ’ਚ ਸ੍ਰੀ ਮੋਦੀ ਨੇ ਕਿਹਾ ਕਿ – ‘ਬਾਪੂ ਗਾਂਧੀ ਜੀ ਜਾਂ ਗੌਡਸੇ ਬਾਰੇ ਜੋ ਬਿਆਨ ਦਿੱਤੇ ਗਏ ਹਨ, ਉਹ ਬਹੁਤ ਖ਼ਰਾਬ ਹਨ ਤੇ ਸਮਾਜ ਲਈ ਬਹੁਤ ਗ਼ਲਤ ਹਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਮਾਫ਼ੀ ਮੰਗ ਲਈ ਪਰ ਮੈਂ ਉਨ੍ਹਾਂ ਨੂੰ ਮਨ ਤੋਂ ਕਦੇ ਮਾਫ਼ ਨਹੀਂ ਕਰ ਸਕਾਂਗਾ।’

 

 

ਇੱਥੇ ਵਰਨਣਯੋਗ ਹੈ ਕਿ ਦੇਵਾਸ ਲੋਕ ਸਭਾ ਸੀਟ ਉੱਤੇ 19 ਮਈ ਨੂੰ ਹੋਣ ਵਾਲੀ ਚੋਣ ਲਈ ਪਾਰਟੀ ਉਮੀਦਵਾਰ ਮਹਿੰਦਰ ਸੋਲੰਕੀ ਦੇ ਸਮਰਥਨ ਵਿੱਚ ਆਗਰ ਮਾਲਵਾ ਵਿਖੇ ਰੋਡ ਸ਼ੋਅ ਕਰ ਰਹੀ ਪ੍ਰੱਗਿਆ ਠਾਕੁਰ ਨੇ ਵੀਰਵਾਰ ਨੂੰ ਇੱਕ ਸੁਆਲ ਦੇ ਜਵਾਬ ਵਿੱਚ ਇੱਕ ਨਿਊਜ਼ ਚੈਨਲ ਨੂੰ ਕਿਹਾ ਸੀ ਕਿ ‘ਨਾਥੂਰਾਮ ਗੌਡਸੇ ਦੇਸ਼ ਭਗਤ ਸਨ ਤੇ ਰਹਿਣਗੇ। ਗੌਡਸੇ ਨੂੰ ਅੱਤਵਾਦੀ ਕਹਿਣ ਵਾਲੇ ਖ਼ੁਦ ਦੇ ਗਿਰੇਬਾਨ ਵਿੱਚ ਝਾਕ ਕੇ ਵੇਖਣ। ਐਤਕੀਂ ਚੋਣਾਂ ਦੌਰਾਨ ਅਜਿਹਾ ਬੋਲਣ ਵਾਲਿਆਂ ਨੂੰ ਜਵਾਬ ਦੇ ਦਿੱਤਾ ਜਾਵੇਗਾ।’

 

 

ਦਰਅਸਲ ਬੀਤੇ ਦਿਨੀਂ ਫ਼ਿਲਮ ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਸਨ ਨੇ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਇੱਕ ਹਿੰਦੂ ਨਾਥੂਰਾਮ ਗੌਡਸੇ ਸੀ। ਸ੍ਰੀ ਕਮਲ ਹਸਨ ਇਸ ਵੇਲੇ ਆਪਣੀ ‘ਮੱਕਲ ਨੀਧੀ ਮਾਏਮ’ ਨਾਂਅ ਦੀ ਪਾਰਟੀ ਦੇ ਪ੍ਰਧਾਨ ਹਨ।

 

 

ਕਮਲ ਹਸਨ ਦੇ ਇਸ ਬਿਆਨ ਦਾ ਕਾਫ਼ੀ ਵਿਰੋਧ ਹੋਇਆ ਸੀ। ਪਾਰਟੀ ਵੱਲੋਂ ਇੰਨੀ ਕੁ ਸਫ਼ਾਈ ਜ਼ਰੂਰ ਦਿੱਤੀ ਗਈ ਸੀ ਕਿ ਸ੍ਰੀ ਕਮਲ ਹਸਨ ਦੇ ਬਿਆਨ ਦੇ ਸੰਦਰਭ ਨੂੰ ਜਾਣੇ ਬਿਨਾ ਇਹ ਗੱਲ ਆਖੀ ਜਾ ਰਹੀ ਹੈ ਤੇ ਉਨ੍ਹਾਂ ਨੂੰ ‘ਹਿੰਦੂ–ਵਿਰੋਧੀ’ ਕਹਿਣਾ ਗ਼ਲਤ ਹੈ।

 

 

ਸਾਲ 2008 ਦੇ ਮਾਲੇਗਾਓਂ ਬੰਬ ਧਮਾਕੇ ਦੀ ਦੋਸ਼ੀ ਪ੍ਰੱਗਿਆ ਠਾਕੁਰ ਨੂੰ ਨਾਥੂਰਾਮ ਗੌਡਸੇ ਬਾਰੇ ਕਮਲ ਹਸਨ ਦੇ ਹਾਲੀਆ ਬਿਆਨ ਉੱਤੇ ਟਿੱਪਣੀ ਕਰਨ ਲਈ ਆਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I will never forgive Pragya Thakur due to her statement over Gandhiji Modi