ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਮੁੱਖੀ ਧਨੋਆ ਦੀ ਪਾਕਿਸਤਾਨ ਨੂੰ ਚੇਤਾਵਨੀ

IAF ਮੁੱਖੀ ਧਨੋਆ ਦੀ ਪਾਕਿਸਤਾਨ ਨੂੰ ਚੇਤਾਵਨੀ

ਭਾਰਤੀ ਹਵਾਈ ਫੌਜ ਮੁੱਖੀ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਪਾਕਿਸਤਾਨ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਸਮਝਾਇਆ ਕਿ ਫੌਜ ਕਿਸੇ ਵੀ ਫੌਜੀ ਟਕਰਾਅ ਨੂੰ ਤਿਆਰ ਹੈ।

 

ਏਅਰ ਚੀਫ ਮਾਰਸ਼ਲ ਨੇ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਹ ਅਭਿਨੰਦਨ ਨੂੰ ਉਨ੍ਹਾਂ ਦੇ ਬਚਪਨ ਤੋਂ ਜਾਣਦੇ ਹਨ, ਕਿਉਂਕਿ ਉਹ ਉਨ੍ਹਾਂ ਦੇ ਪਿਤਾ ਨਾਲ ਕੰਮ ਕਰ ਚੁੱਕੇ ਹਨ, ਜੋ ਹਵਾਈ ਫੌਜ ਦੇ ਸਾਬਕਾ ਸੈਨਿਕ ਹਨ। ਨਾਲ ਹੀ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਿਚ ਵਿੰਗ ਕਮਾਂਡਰ ਦਾ ਵਿਵਹਾਰ ਅਸਾਧਾਰਣ ਸੀ। ਉਨ੍ਹਾਂ ਦੇ ਹਾਵ–ਭਾਵ ਅਤੇ ਦ੍ਰਿੜਤਾ ਨਾਲ ਜਵਾਬ ਦੇਣਾ, ਇਹ ਸਾਰੀਆਂ ਚੀਜਾਂ ਉਨ੍ਹਾਂ ਦੀ ਫੌਜੀ ਸਮਰਥਾ ਦੱਸ ਰਹੀਆਂ ਸਨ।

 

ਧਨੋਆ ਨੇ ਵਿੰਗ ਕਮਾਂਡਰ ਦੇ ਪਾਕਿਸਤਾਨ ਦੇ ਕਬਜ਼ੇ ਵਿਚ ਹੋਣ ਦੇ ਪਲ ਨੂੰ ਯਾਦ ਕਰਦੇ ਹੋਏ ਕਿਹਾ, ਕਾਰਗਿਲ ਵਿਚ ਅਸੀਂ ਫਲਾਈਟ ਕਮਾਂਡਰ ਅਜੇ ਆਹੂਜਾ ਨੂੰ ਗੁਆ ਬੈਠੇ ਸਨ। ਉਹ (ਆਪਣੇ ਜੇਟ ਨਾਲ) ਨਿਕਲੇ ਸਨ, ਪ੍ਰੰਤੂ ਜਦੋਂ ਉਹ (ਸੀਮਾਪਾਰ ਪਾਕਿਸਤਾਨ ਵਿਚ) ਉਤਰੇ ਤਾਂ ਉਨ੍ਹਾਂ ਗੋਲੀ ਮਾਰ ਦਿੱਤੀ ਗਈ ਸੀ … ਇਹ ਮੇਰੇ ਦਿਮਾਗ ਵਿਚ ਚਲ ਰਿਹਾ ਸੀ।

 

ਉਨ੍ਹਾਂ ਅਭਿਨੰਦਨ ਦੇ ਪਿਤਾ ਨੂੰ ਕਿਹਾ ਕਿ ਅਸੀਂ ਆਹੂਜਾ ਨੂੰ ਵਾਪਸ ਨਹੀਂ ਲਿਆ ਸਕੇ, ਪ੍ਰੰਤੂ ਅਭਿਨੰਦਨ ਨੂੰ ਜ਼ਰੂਰ ਲਿਆਵਾਂਗੇ।

ਇੰਟਰਵਿਊ ਵਿਚ ਧਨੋਆ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਨੇ ਸਾਡੇ ਰਾਸ਼ਟਰੀ ਆਗੂਆਂ ਨੂੰ ਹਮੇਸ਼ਾਂ ਘੱਟ ਨਜ਼ਰਾਂ ਨਾਲ ਦੇਖਿਆ ਹੈ। 1965 ਦੇ ਯੁੱਧ ਵਿਚ ਉਨ੍ਹਾਂ ਤੱਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਕਮਜ਼ੋਰ ਸਮਝਿਆ। ਉਨ੍ਹਾਂ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਮੋਰਚਾ ਖੋਲ੍ਹਣਗੇ ਅਤੇ ਲਾਹੌਰ ਤੱਕ ਪਹੁੰਚ ਜਾਣਗੇ।

 

ਹਵਾਈ ਫੌਜ ਮੁੱਖੀ ਨੇ ਕਿਹਾ ਕਿ ਉਹ ਹੈਰਾਨ ਹੋ ਗਏ। ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਸਿਰਫ ਕਸ਼ਮੀਰ ਵਿਚ ਲੜਨਗੇ। ਉਹ ਦੰਗ ਰਹਿ ਗਏ। ਕਾਰਗਿਲ ਯੁੱਧ ਵਿਚ ਉਹ ਇਕ ਵਾਰ ਫਿਰ ਹੱਕੇ–ਬੱਕੇ ਰਹਿ ਗਏ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਆਪਣੀ ਸਾਰੀ ਤਾਕਤ ਝੋਕ ਦੇਵਾਂਗੇ ਅਤੇ ਬੋਫੋਰਸ ਤੋਪਾਂ ਦਾ ਮੂੰਹ ਉਨ੍ਹਾਂ ਵੱਲ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਖਦੇੜ ਦੇਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF Chief Birender Singh Dhanoa Warn Pakistan Indian Army Ready For War Anytime