ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਫੌਜ ਦੀ ਤਾਕਤ ਵਧੀ, ਅਮਰੀਕਾ ਤੋਂ ਆਏ ਲੜਾਕੂ ਹੈਲੀਕਾਪਟਰ

ਹਵਾਈ ਫੌਜ ਦੀ ਤਾਕਤ ਵਧੀ, ਅਮਰੀਕਾ ਤੋਂ ਆਏ ਲੜਾਕੂ ਹੈਲੀਕਾਪਟਰ

ਅਮਰੀਕੀ ਏਰੋਸਪੇਸ ਕੰਪਨੀ ਬੋਇੰਗ ਨੇ ਸ਼ਨੀਵਾਰ ਨੂੰ ਭਾਰਤੀ ਹਵਾਈ ਫੌਜ ਨੂੰ 22 ਅਪਾਚੇ ਲੜਾਕੂ ਹੈਲੀਕਾਪਟਰਾਂ ਵਿਚੋਂ ਪਹਿਲੇ ਚਾਰ ਹੈਲੀਕਾਪਟਰ ਸੌਪ ਦਿੱਤੇ ਹਨ, ਜਦੋਂ ਕਿ ਚਾਰ ਹੋਰ ਹੈਲੀਕਾਪਟਰਾਂ ਦੀ ਅਗਲੀ ਖੇਪ ਦੀ ਸਪਲਾਈ ਅਗਲੇ ਹਫਤੇ ਕੀਤੀ ਜਾਵੇਗੀ। ਏਐਚ..64ਈ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਦੀ ਸਪਲਾਈ ਹਿੰਡਨ ਏਅਰਬੇਸ ਉਤੇ ਕੀਤੀ ਗਈ।

 

ਹੈਲੀਕਾਪਟਰਾਂ ਦੀ ਇਹ ਸਪਲਾਈ ਇਨ੍ਹਾਂ ਹੈਲੀਕਾਪਟਰਾਂ ਲਈ ਕਰੋੜਾਂ ਡਾਲਰ ਦਾ ਸੌਦਾ ਹੋਣ ਦੇ ਲਗਭਗ ਚਾਰ ਸਾਲ ਬਾਅਦ ਕੀਤੀ ਗਈ ਹੈ। ਬੋਇੰਗ ਨੇ ਕਿਹਾ ਕਿ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ ਅਤੇ ਚਾਰ ਹੈਲੀਕਾਪਟਰਾਂ ਦੀ ਸਪਲਾਈ ਭਾਰਤੀ ਹਵਾਈ ਫੌਜ ਨੂੰ ਅਗਲੇ ਹਫਤੇ ਕਰ ਦਿੱਤੀ ਜਾਵੇਗੀ।

 

ਕੰਪਨੀ ਨੇ ਕਿਹਾ ਕਿ ਉਸਦੇ ਬਾਅਦ ਅੱਠ ਹੈਲੀਕਾਪਟਰ ਪਠਾਨਕੋਟ ਹਵਾਈ ਫੌਜ ਸਟੇਸ਼ਨ ਜਾਣਗੇ ਜਿਨ੍ਹਾਂ ਨੂੰ ਸਤੰਬਰ ਵਿਚ ਹਵਾਈ ਫੌਜ ਵਿਚ ਰਸ਼ਮੀ ਤੌਰ ਉਤੇ ਸ਼ਾਮਲ ਕੀਤਾ ਜਾਵੇਗਾ। ਏਐਚ..64ਈ ਅਪਾਚੇ ਵਿਸ਼ਵ ਦੇ ਸਭ ਤੋਂ ਉਨਤ ਬਹੁਉਦੇਸ਼ੀ ਲੜਾਕੂ ਹੇਲੀਕਾਪਟਰ ਵਿਚੋਂ ਇਕ ਹਨ ਜਿਸ ਨੂੰ ਅਮਰੀਕੀ ਫੌਜ ਉਡਾਉਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF gets first batch of 4 Apache attack helicopters from US