ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਨੂੰ ਮਿਲਿਆ ਪਹਿਲਾ ਅਤਿ–ਆਧੁਨਿਕ ਜੰਗੀ ਹਮਲਾਵਰ ਹੈਲੀਕਾਪਟਰ

IAF ਨੂੰ ਮਿਲਿਆ ਪਹਿਲਾ ਅਤਿ–ਆਧੁਨਿਕ ਜੰਗੀ ਹਮਲਾਵਰ ਹੈਲੀਕਾਪਟਰ

ਅਮਰੀਕਾ ਦੀ ਵੱਡੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਹਿਲਾ ‘ਅਪਾਚੇ ਗਾਰਡੀਅਨ’ ਜੰਗੀ ਹਮਲਾਵਰ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ (IAF) ਹਵਾਲੇ ਕਰ ਦਿੱਤਾ ਹੈ। ਅਜਿਹੇ ਕੁੱਲ 22 ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਨੂੰ ਮਿਲਣੇ ਹਨ। ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਇਨ੍ਹਾਂ ਹੈਲੀਕਾਪਟਰਾਂ ਦੀ ਖ਼ਰੀਦ ਲਈ ਬਹੁ–ਅਰਬ ਡਾਲਰ ਦਾ ਸਮਝੌਤਾ ਹੋਇਆ ਸੀ।

 

 

ਭਾਰਤੀ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਏਐੱਚ–64ਈ (I) ਅਪਾਚੇ ਹੈਲੀਕਾਪਟਰ ਦਾ ਆ ਕੇ ਜੁੜਨਾ ਹੀ ਆਪਣੇ–ਆਪ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਇਸ ਨਾਲ ਭਾਰਤੀ ਹਵਾਈ ਫ਼ੌਜ ਆਧੁਨਿਕਤਾ ਦੇ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋ ਗਿਆ ਹੈ।

 

 

ਇਹ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਦੀਆਂ ਭਵਿੰਖ ਦੀਆਂ ਜ਼ਰੂਰਤਾਂ ਦੇ ਪੂਰੀ ਤਰ੍ਹਾਂ ਫ਼ਿੱਟ ਬੈਠੇਗਾ। ਪਹਾੜੀ ਇਲਾਕਿਆਂ ਵਿੱਚ ਇਹ ਬਹੁਤ ਲਾਹੇਵੰਦ ਰਹੇਗਾ।

 

 

ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਗਰੁੱਪ ਕੈਪਟਨ ਅਨੁਪਮ ਬੈਨਰਜੀ ਨੇ ਦੱਸਿਆ ਕਿ ਬੋਇੰਗ ਨੇ ਇਹ ਹੈਲੀਕਾਪਟਰ ਅਮਰੀਕੀ ਸੂਬੇ ਏਰੀਜ਼ੋਨਾ ਦੇ ਸ਼ਹਿਰ ਮੈਸਾ ਵਿਖੇ ਬੀਤੀ 10 ਮਈ ਨੂੰ ਭਾਰਤ ਹਵਾਲੇ ਕੀਤਾ ਸੀ। ਅਮਰੀਕੀ ਫ਼ੌਜ ਵੀ ਇਸੇ ਹੈਲੀਕਾਪਟਰ ਦੀ ਵਰਤੋਂ ਕਰਦੀ ਹੈ। ਇਹ ਕਈ ਤਰ੍ਹਾਂ ਦੇ ਜੰਗੀ ਹਮਲੇ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF got first ultra modern attacking helecopter