ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਹਵਾਈ ਫ਼ੌਜ ਨੇ ਰਾਜਸਥਾਨ ’ਚ ਡੇਗਿਆ ਪਾਕਿਸਤਾਨੀ ਡ੍ਰੋਨ

​​​​​​​ਭਾਰਤੀ ਹਵਾਈ ਫ਼ੌਜ ਨੇ ਰਾਜਸਥਾਨ ’ਚ ਡੇਗਿਆ ਪਾਕਿਸਤਾਨੀ ਡ੍ਰੋਨ

ਭਾਰਤੀ ਹਵਾਈ ਫ਼ੌਜ ਨੇ ਰਾਜਸਥਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਅੰਦਰ ਘੁਸ ਰਹੇ ਇੱਕ ਪਾਕਿਸਤਾਨੀ ਡ੍ਰੋਨ ਨੂੰ ਮਾਰ ਸੁੱਟਿਆ ਹੈ। ਸੋਮਵਾਰ ਨੂੰ ਸਵੇਰੇ 11:30 ਵਜੇ ਸੁਖੋਈ–30 ਐੱਮਕੇਆਈ ਨੇ ਇੱਕ ਪਾਕਿਸਤਾਨੀ ਡ੍ਰੋਨ ਨੂੰ ਮਾਰ ਗਿਰਾਇਆ। ਇਹ ਘਟਨਾ ਰਾਜਸਥਾਨ ਦੇ ਬੀਕਾਨੇਰ ਦੇ ਨਾਲ ਸੈਕਟਰ ਲਾਗੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਵਾਪਰੀ।

 

 

ਇਸ ਪਾਕਿਸਤਾਨੀ ਡ੍ਰੋਨ ਨੂੰ ਭਾਰਤੀ ਹਵਾਈ ਸੁਰੱਖਿਆ ਰਾਡਾਰ ਪ੍ਰਣਾਲੀ ਰਾਹੀਂ ਫੜਿਆ ਗਿਆ, ਜਿਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਕਾਰਵਾਈ ਕਰਦਿਆਂ ਉਸ ਨੂੰ ਡੇਗ ਲਿਆ। ਭਾਵੇਂ ਉਸ ਡ੍ਰੋਨ ਦਾ ਮਲਬਾ ਪਾਕਿਸਤਾਨ ਵਾਲੇ ਪਾਸੇ ਹੀ ਡਿੱਗਿਆ।

 

 

ਇਸ ਤੋਂ ਪਹਿਲਾਂ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਉੱਤੇ ਬੀਤੀ 26 ਫ਼ਰਵਰੀ ਨੂੰ ਵੀ ਪਾਕਿਸਤਾਨ ਦੇ ਇੱਕ ਹੋਰ ਡ੍ਰੋਨ ਨੂੰ ਡੇਗਿਆ ਗਿਆ ਸੀ। ਡ੍ਰੋਨ ਦਾ ਮਲਬਾ ਕੱਛ ਦੇ ਅਬਦਾਸਾ ਜ਼ਿਲ੍ਹੇ ਦੇ ਨਨਘਾਟਾਦ ਪਿੰਡ ਕੋਲ ਦਿਸਿਆ ਸੀ। ਸੇਵਰੇ ਛੇ ਵਜੇ ਆਵਾਜ਼ ਸੁਣਨ ਤੋਂ ਬਾਅਦ ਪਿੰਡ ਵਾਲੇ ਮੌਕੇ ਉੱਤੇ ਪੁੱਜੇ ਤੇ ਡ੍ਰੋਨ ਦਾ ਮਲਬਾ ਵੇਖਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF gun down Pakistani Drone in Rajasthan