ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਦਿਨ ਬਾਅਦ ਵੀ ਨਹੀਂ ਮਿਲਿਆ ਗੁੰਮ ਹੋਇਆ ਹਵਾਈ ਫੌਜ ਦਾ ਜਹਾਜ਼

6 ਦਿਨ ਬਾਅਦ ਵੀ ਨਹੀਂ ਮਿਲਿਆ ਗੁੰਮ ਹੋਇਆ ਹਵਾਈ ਫੌਜ ਦਾ ਜਹਾਜ਼

ਭਾਰਤੀ ਹਵਾਈ ਫੌਜ ਦੇ ਲਾਪਤਾ ਏਐਨ–32 ਜਹਾਜ਼ ਦੀ ਭਾਲ ਵਿਚ ਲੱਗੀਆਂ ਵੱਖ–ਵੱਖ ਏਜੰਸੀਆਂ ਦੇ ਠੋਸ ਯਤਨਾਂ ਦੇ ਬਾਵਜੂਦ ਹੁਣ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ। ਖਰਾਬ ਮੌਸਮ ਵਿਚ ਸ਼ਨੀਵਾਰ ਨੂੰ ਛੇਵੇਂ ਦਿਨ ਵੀ ਖੋਜ ਮੁਹਿੰਮ ਲਗਾਤਾਰ ਜਾਰੀ ਰਹੀ। ਜਹਾਜ਼ ਵਿਚ 13 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਸ਼ਨੀਵਾਰ ਨੂੰ ਜੋਰਹਾਟ ਦਾ ਦੌਰਾ ਕੀਤਾ।

 

ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਨੋਆ ਨੂੰ ਮੁਹਿੰਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਅਤੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਇਸਦੇ ਬਾਅਦ ਉਨ੍ਹਾਂ ਅਧਿਕਾਰੀਆਂ ਅਤੇ ਹਵਾਈ ਫੌਜ ਦੇ ਕਰਮੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜੋ ਭਾਰਤੀ ਹਵਾਈ ਫੌਜ ਦੇ ਜਹਾਜ਼ ਵਿਚ ਸਵਾਰ ਸਨ।

 

ਹਵਾਈ ਫੌਜ ਦੇ ਬੁਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਦੱਸਿਆ ਕਿ ਖੋਜ ਟੀਮ ਇਸਰੋ ਦੇ ਉਪਗ੍ਰਹਿਆਂ ਸਮੇਤ ਵੱਖ–ਵੱਖ ਏਜੰਸੀਆਂ ਦੇ ਉਨਤ ਤਕਨੀਕ ਅਤੇ ਸੇਂਸਰ ਨਾਲ ਜਹਾਜ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੁਰਗਮ ਇਲਾਕੇ ਅਤੇ ਸੰਘਣੇ ਜੰਗਲ ਨਾਲ ਮਿਸ਼ਨ ਪ੍ਰਭਾਵਿਤ ਹੋ ਰਿਹਾ ਹੈ। ਦਿਨ ਭਰ  ਖਰਾਬ ਮੌਸਮ ਅਤੇ ਘੱਟ ਦਿਖਾਈ ਦੇਣ ਕਾਰਨ ਹਵਾਈ ਮੁਹਿੰਮਾਂ ਨੂੰ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ।

 

ਉਨ੍ਹਾਂ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਹਵਾਈ ਫੌਜ, ਥਲ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੀ ਸਾਂਝੀ ਭਾਲ ਮੁਹਿੰਮ ਜਾਰੀ ਰਹੀ। ਸਥਾਨਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਭਾਰਤੀ ਫੌਜ ਅਦੇ ਭਾਰਤ–ਤਿਬਤ ਸੀਮਾ ਪੁਲਿਸ ਦੀਆਂ ਟੀਮਾਂ ਸਿਆਂਗ ਜ਼ਿਲ੍ਹੇ ਦੇ ਆਸ–ਪਾਸ ਦੇ ਖੇਤਰ ਦੀ ਭਾਲ ਕਰ ਰਹੀਆਂ ਹਨ।

 

ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਮੁਹਿੰਮ ਵਿਚ ਹੋਰ ਜ਼ਿਆਦਾ ਹੈਲੀਕਾਪਟਰਾਂ ਅਤੇ ਮਾਲਵਾਹਕ ਜਹਾਜ਼ਾਂ ਨੂੰ ਤੈਨਾਤ ਕੀਤਾ ਹੈ ਅਤੇ ਪਿਛਲੇ ਕੁਝ ਦਿਨਾਂ ਵਿਚ ਖੋਜ ਖੇਤਰ ਦਾ ਕਾਫੀ ਵਿਸਥਾਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF Missing plane Aerial search stalled on 6th day due to bad weather ground troops scour for clues