ਪਿਛਲੇ ਛੇ ਦਿਨਾਂ ਤੋਂ ਗੁੰਮ ਹੋਏ ਭਾਰਤੀ ਹਵਾਈ ਫੌਜ ਏਐਨ–32 ਜਹਾਜ਼ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ, ਪ੍ਰੰਤੂ ਅਜੇ ਤੱਕ ਸਫਲਤਾ ਨਹੀਂ ਮਿਲੀ। ਇਸ ਗੁੰਮ ਹੋਏ ਜਹਾਜ਼ ਵਿਚ 13 ਲੋਕ ਵੀ ਸਵਾਰ ਸਨ। ਹੁਣ ਇਸ ਜਹਾਜ਼ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਬੀਤੇ ਕੱਲ੍ਹ ਖਰਾਬ ਮੌਸਮ ਹੋਣ ਦੇ ਬਾਵਜੂਦ ਜਹਾਜ਼ ਲਭ ਰਹੀਆਂ ਵੱਖ–ਵੱਖ ਏਜੰਸੀਆਂ ਨੇ ਆਪਣੀ ਮੁਹਿੰਮ ਜਾਰੀ ਰੱਖੀ, ਪ੍ਰੰਤੂ ਸਫਲਤਾ ਨਾ ਮਿਲੀ।
ਭਾਰਤੀ ਹਵਾਈ ਫੌਜ ਨੇ ਇਸ ਗੁੰਮ ਹੋਏ ਜਹਾਜ਼ ਦੀ ਜਾਣਕਾਰੀ ਦੇਣ ਵਾਲੇ ਲਈ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਏਅਰ ਮਾਰਸ਼ਨ ਆਰਡੀ ਮਾਥੁਰ, ਏਓਸੀ–ਇੰਨ–ਸੀ–ਪੂਰਵੀ ਕਮਾਨ ਨੇ ਜਹਾਜ਼ ਦਾ ਸੁਰਾਗ ਦੇਣ ਵਾਲੇ ਕਿਸੇ ਵੀ ਵਿਅਕਤੀ ਜਾਂ ਦਲ ਨੂੰ 5 ਲੱਖ ਰੁਪਏ ਨਗਦ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦੇਣ ਲਈ 0378-3222164, 9436499477/9402077267/9402132477 ਨੰਬਰਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ।