ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AN-32 ਜਹਾਜ਼ ਦਾ ਮਲਬਾ ਮਿਲਣ ਮਗਰੋਂ ਆਇਆ IAF ਦਾ ਨਵਾਂ ਬਿਆਨ

ਅੱਠ ਦਿਨ ਪਹਿਲਾਂ ਲਾਪਤਾ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ ਦਾ ਮਲਬਾ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਚ ਲਿਪੀ ਤੋਂ 16 ਕਿਲੋਮੀਟਰ ਉੱਤਰ ਚ ਮਿਲਿਆ। ਇਹ ਜਹਾਜ਼ ਅਸਮ ਦੇ ਜੋਰਹਾਟ ਤੋਂ ਉਡਾਨ ਭਰਨ ਮਗਰੋਂ ਲਾਪਤਾ ਹੋ ਗਿਆ ਸੀ। ਭਾਰਤੀ ਹਵਾਈ ਫ਼ੌਜ ਦਾ ਕਹਿਣਾ ਹੈ ਕਿ ਜਹਾਜ਼ ਚ ਸਵਾਰ ਲੋਕਾਂ ਬਾਰੇ ਚ ਪਤਾ ਕਰਨ ਦੀਆਂ ਕੋਸ਼ਿਸ਼ਾਂ ਵੱਡੇ ਪੱਧਰ ਜਾਰੀ ਹਨ।

 

ਹਵਾਈ ਫ਼ੌਜ ਨੇ ਕਿਹਾ ਕਿ ਖੋਜ ਮੁਹਿੰਮ ਜ ਲਗੇ ਹਵਾਈ ਫ਼ੌਜੀ MI-17 ਹੈਲੀਕਾਪਟਰ ਨੇ ਅੱਜ ਮੰਗਲਵਾਰ ਨੂੰ ਟਾਟੋ ਦੇ ਉੱਤਰ ਪੂਰਬੀ ਅਤੇ ਲਿਪੋ ਦੇ ਉੱਤਰ ਚ 16 ਕਿਲੋਮੀਟਰ ਦੀ ਦੂੀ ਤੇ ਲਗਪਗ 12 ਹਜ਼ਾਰ ਫੁੱਟ ਦੀ ਉਚਾਈ ਤੇ ਜਹਾਜ਼ ਦੇ ਮਲਬੇ ਦਾ ਪਤਾ ਲਗਾਇਆ ਹੈ। ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਤਾਜ਼ਾ ਜਾਣਕਾਰੀ ਮਿਲਣ ਮਗਰੋਂ ਜਾਣਕਾਰੀ ਦਿੱਤੀ ਜਾਵੇਗੀ।

 

ਦੱਸਣਯੋਗ ਹੈ ਕਿ ਜੋਰਹਾਟ ਦੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗਰਾਊਂਡ ਲਈ ਉਡਾਨ ਭਰਨ ਵਾਲੇ ਰੂਸੀ ਮੂਲ ਦੇ AN-32 ਜਹਾਜ਼ ਦਾ ਸੰਪਰਕ 3 ਜੂਨ ਦੀ ਦੁਪਹਿਰ ਨੂੰ ਟੁੱਟ ਗਿਆ ਸੀ। ਜਹਾਜ਼ ਚ 13 ਲੋਕ ਸਵਾਰ ਸਨ। ਜਹਾਜ਼ ਚ ਚਾਲਕ ਦਲ ਦੇ 8 ਮੈਂਬਰ ਅਤੇ 5 ਯਾਤਰੀ ਸਵਾਰ ਸਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF says Trying to establish survivors after wreckage of missing AN-32 found