ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AN-32 ਹਾਦਸਾ: ਜਹਾਜ਼ ਦੇ ਬਲੈਕ ਬਾਕਸ ਸਣੇ 13 ਲਾਸ਼ਾਂ ਬਰਾਮਦ

1 / 2AN-32 ਹਾਦਸਾ: ਜਹਾਜ਼ ਦੇ ਬਲੈਕ ਬਾਕਸ ਸਣੇ 13 ਲਾਸ਼ਾਂ ਬਰਾਮਦ

2 / 2AN-32 ਹਾਦਸਾ: ਜਹਾਜ਼ ਦੇ ਬਲੈਕ ਬਾਕਸ ਸਣੇ 13 ਲਾਸ਼ਾਂ ਬਰਾਮਦ

PreviousNext

ਅਰੁਣਾਚਲ ਪ੍ਰਦੇਸ਼ ਵਿੱਚ ਵੀ ਹਾਦਸਾਗ੍ਰਸਤ ਹਵਾਈ ਸੈਨਾ ਦੇ ਜਹਾਜ਼ ਏਆਈ -32 ਦਾ ਬਲੈਕ ਬਾਕਸ ਵੀਰਵਾਰ ਨੂੰ ਬਰਾਮਦ ਹੋ ਗਿਆ ਹੈ। ਇਸ ਦੇ ਨਾਲ ਹੀ, ਉਸ ਜਹਾਜ਼ ਵਿੱਚ ਸਵਾਰ ਸਾਰੇ 13 ਲੋਕਾਂ ਦੀਆਂ ਲਾਸ਼ਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।  ਦੁਰਘਟਨਾ ਵਾਲੀ ਥਾਂ ਤੋਂ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ।

 

 

 

ਇਸ ਹਾਦਸੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਨਾਮ ਜੀਐਮ ਚਾਰਲਸ, ਐੱਚ ਵਿਨੋਦ, ਆਰ ਥਾਪਾ, ਏ ਤੰਵਰ, ਐਸ ਮੋਹੰਤੀ, ਐਮ.ਕੇ. ਗਰਗ, ਕੇ.ਕੇ. ਮਿਸ਼ਰਾ, ਅਨੂਪ ਕੁਮਾਰ, ਸ਼ੇਰੀਨ, ਐਸ.ਕੇ. ਸਿੰਘ, ਪੰਕਜ, ਪੁਤਾਲੀ ਅਤੇ ਰਾਜੇਸ਼ ਕੁਮਾਰ ਹਨ।

 

ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਏਐਨ -32 ਜਹਾਜ਼ ਦਾ ਮਲਬਾ ਮਿਲਿਆ ਸੀ।  ਜੋਰਹਾਟ ਤੋਂ ਅਸਾਮ ਤੱਕ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਜਹਾਜ਼ ਲਾਪਤਾ ਹੋ ਗਿਆ ਸੀ। ਇਸ ਵਿੱਚ ਕੁੱਲ 13 ਲੋਕ ਸਵਾਰ ਸਨ। ਰੂਸੀ ਮੂਲ ਦੇ ਏਐਨ-32 ਜਹਾਜ਼ ਦਾ ਸੰਪਰਕ ਅਸਮ ਤੋਂ ਜੋਰਹਾਟ (ਅਰੁਣਾਚਲ ਪ੍ਰਦੇਸ਼) ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗਰਾਊਂਡ ਲਈ ਉਡਾਨ ਭਰਨ ਤੋਂ ਬਾਅਦ ਤਿੰਨ ਜੂਨ ਦੁਪਹਿਰ ਨੂੰ ਟੁੁਟ ਗਿਆ ਸੀ।

 

ਜਹਾਜ਼ ਦੇ ਹਿੱਸੇ, ਜੋ ਲਾਪਤਾ ਹੋੇਏ ਏਐਨ-32 ਦੇ ਮੰਨੇ ਜਾ ਰਹੇ ਸਨ, ਜਹਾਜ਼ ਦੇ ਉਡਾਨ ਮਾਰਗ ਤੋਂ 15-20 ਕਿਲੋਮੀਟਰ ਉੱਤਰ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਮਿਲੇ ਸਨ। 3 ਜੂਨ ਨੂੰ ਲਾਪਤਾ ਹੋਏ ਇਸ ਜਹਾਜ਼ ਨੂੰ ਤਲਾਸ਼ਣ ਲਈ ਮੁਹਿੰਮ ਵਿੱਚ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਵੀ ਸ਼ਾਮਲ ਸਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF search teams reached the AN 32 crash site today morning and did not find any survivors