ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਚੀਫ਼ ਨੇ ਤੇਜਸ 'ਚ ਭਰੀ ਉਡਾਨ, 18ਵੀਂ ਫਲਾਈਟ ਸਕਵਾਰਡਨ 'ਫਲਾਇੰਗ ਬੁਲੇਟਸ' ਨੂੰ ਕੀਤਾ ਸ਼ਾਮਲ

ਦੇਸ਼ 'ਚ ਇਸ ਸਮੇਂ ਚੀਨ ਤੇ ਨੇਪਾਲ ਦੀ ਸਰਹੱਦ 'ਤੇ ਹੋ ਰਹੇ ਤਣਾਅ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਇਸ ਦੌਰਾਨ ਸਵਦੇਸ਼ੀ ਜਹਾਜ਼ ਤੇਜਸ ਦਾ ਦੂਜਾ ਸਕਵਾਰਡਨ ਅੱਜ ਹਵਾਈ ਫ਼ੌਜ 'ਚ ਸ਼ਾਮਲ ਹੋ ਗਿਆ। ਸਕਵਾਰਡਨ ਨੂੰ 'ਫ਼ਲਾਇੰਗ ਬੁਲੇਟਸ' ਦਾ ਨਾਂਅ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਕੀਤੀ। ਹਵਾਈ ਸੈਨਾ ਦੇ ਮੁਖੀ ਨੇ ਖ਼ੁਦ ਤੇਜਸ ਲੜਾਕੂ ਜਹਾਜ਼ 'ਚ ਉਡਾਣ ਭਰੀ।
 

ਅੱਜ ਇਹ ਪ੍ਰੋਗਰਾਮ ਤਾਮਿਲਨਾਡੂ ਦੇ ਕੋਇੰਬਟੂਰ ਨੇੜੇ ਸੁਲੂਰ ਏਅਰਫੋਰਸ ਸਟੇਸ਼ਨ 'ਤੇ ਆਯੋਜਿਤ ਕੀਤਾ ਗਿਆ। ਇਹ ਸਕਵਾਰਡਨ ਐਲਸੀਏ ਤੇਜਸ ਜਹਾਜ਼ ਨਾਲ ਲੈਸ ਹੈ। ਤੇਜਸ ਨੂੰ ਉਡਾਉਣ ਵਾਲੀ ਇਹ ਏਅਰ ਫੋਰਸ ਦੀ ਦੂਜੀ ਸਕਵਾਰਡਨ ਹੈ। ਇਸ ਤੋਂ ਪਹਿਲਾਂ 45ਵੀਂ ਸਕਵਾਰਡਨ ਅਜਿਹਾ ਕਰ ਚੁੱਕੀ ਹੈ।
 

 

15 ਅਪ੍ਰੈਲ 1965 ਨੂੰ ਗਠਿਤ ਇਹ ਸਕਵਾਰਡਨ ਆਪਣੇ ਆਦਰਸ਼ ਵਾਕਿਆ 'ਟੇਵਰਾ ਤੇ ਨਿਰਭੈਆ' ਜਿਸ ਦਾ ਅਰਥ ਹੁੰਦਾ ਹੈ 'ਸਵਿਫਟ ਐਂਡ ਫੀਅਰਲੈੱਸ' ਦੇ ਨਾਲ ਹੁਣ ਤਕ ਮਿੱਗ-27 ਜਹਾਜ਼ ਉਡਾ ਰਿਹਾ ਸੀ। ਇਸ ਤੋਂ ਪਹਿਲਾਂ 15 ਅਪ੍ਰੈਲ, 2016 ਨੂੰ ਨੰਬਰ ਪਲੇਟ ਲਗਾ ਦਿੱਤੀ ਗਈ ਸੀ। ਸਕਵਾਰਡਨ ਨੂੰ ਇਸ ਸਾਲ ਇਕ ਅਪ੍ਰੈਲ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ।
 

ਇਸ ਸਕਵਾਰਡਨ ਨੇ ਪਾਕਿਸਤਾਨ ਨਾਲ 1971 ਦੀ ਜੰਗ 'ਚ ਸਰਗਰਮ ਰੂਪ 'ਚ ਹਿੱਸਾ ਲਿਆ ਤੇ ਮਰਨ ਉਪਰੰਤ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਨੂੰ ਸਰਬੋਤਮ ਵੀਰਤਾ ਪੁਰਸਕਾਰ 'ਪਰਮਵੀਰ ਚੱਕਰ' ਨਾਲ ਨਿਵਾਜਿਆ ਗਿਆ ਸੀ। ਇਸ ਸਕਵਾਰਡਨ ਨੂੰ ਸ੍ਰੀਨਗਰ 'ਚ ਸਭ ਤੋਂ ਪਹਿਲਾਂ ਉਤਰਣ ਤੇ ਉੱਥੇ ਕੰਮ ਕਰਨ ਲਈ 'ਡਿਫੈਂਡਰਜ਼ ਆਫ ਕਸ਼ਮੀਰ ਵੈਲੀ' ਵੀ ਕਿਹਾ ਗਿਆ। ਏਅਰਫੋਰਸ ਦੀ ਇਸ ਸਕਵਾਰਡਨ ਨੂੰ ਨਵੰਬਰ 2015 'ਚ ਰਾਸ਼ਟਰਪਤੀ ਦੇ ਮਾਪਦੰਡ ਸਮੇਤ ਪੇਸ਼ ਕੀਤਾ ਗਿਆ ਸੀ।
 

ਤੇਜਸ ਇਕ ਸਵਦੇਸ਼ੀ ਚੌਥੀ ਪੀੜ੍ਹੀ ਦਾ ਟੇਲਲੈੱਸ ਕੰਪਾਊਂਡ ਡੇਲਟਾ ਵਿੰਗ ਜਹਾਜ਼ ਹੈ। ਇਹ ਫਲਾਈ-ਬਾਏ-ਵਾਇਰ ਫਲਾਈਟ ਕੰਟਰੋਲ ਸਿਸਟਮ, ਇੰਟੀਗ੍ਰੇਟਿਡ ਡਿਜੀਟਲ ਏਵੀਓਨਿਕਸ, ਮਲਟੀਮੌਡ ਰਡਾਰ ਨਾਲ ਲੈਸ ਹੈ ਤੇ ਇਸ ਦੀ ਰਚਨਾ ਕੰਪੋਜ਼ਿਟ ਮੈਟੀਰੀਅਲ ਨਾਲ ਬਣੀ ਹੈ। ਤੇਜਸ ਚੌਥੀ ਪੀੜ੍ਹੀ ਦੇ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੇ ਸਮੂਹ 'ਚ ਸਭ ਤੋਂ ਹਲਕਾ ਤੇ ਸਭ ਤੋਂ ਛੋਟਾ ਹੈ। ਹਾਲ ਹੀ 'ਚ ਦੇਸ਼ ਵਿਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਦੇ ਨੇਵੀ ਸੰਸਕਰਨ ਨੇ ਜੰਗੀ ਬੇੜੇ ਆਈਐਨਐਸ ਵਿਕਰਮਾਦਿਤਿਆ ਦੇ 'ਸਕੀ-ਜੰਪ' ਡੈੱਕ ਤੋਂ ਸਫ਼ਲਤਾਪੂਰਵਕ ਉਡਾਣ ਭਰੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF to get second indigenous LCA Tejas fighter plane squadron today