ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਛੇਤੀ ਹੋਵੇਗੀ ਹੋਰ ਤਾਕਤਵਰ, ਰੂਸੀ ਟੈਂਕ–ਤੋੜੂ ਮਿਸਾਇਲ ਹੋਣ ਜਾ ਰਹੀ ਹੈ ਸ਼ਾਮਲ

IAF ਛੇਤੀ ਹੋਵੇਗੀ ਹੋਰ ਤਾਕਤਵਰ, ਰੂਸੀ ਟੈਂਕ–ਤੋੜੂ ਮਿਸਾਇਲ ਹੋਣ ਜਾ ਰਹੀ ਹੈ ਸ਼ਾਮਲ

ਭਾਰਤੀ ਹਵਾਈ ਫ਼ੌਜ (IAF – ਇੰਡੀਅਨ ਏਅਰ ਫ਼ੋਰਸ) ਹੁਣ ਛੇਤੀ ਹੀ ਹੋਰ ਤਾਕਤਵਰ ਹੋ ਜਾਵੇਗੀ ਕਿਉਂਕਿ ਉਸ ਦੇ ਬੇੜੇ ਵਿੱਚ ਰੂਸ ਦੀ ਟੈਂਕ–ਤੋੜੂ ਮਿਸਾਇਲ ‘ਸਟ੍ਰੱਮ ਅਟਾਕਾ’ ਸ਼ਾਮਲ ਹੋਣ ਜਾ ਰਹੀ ਹੈ। ਇਸ ਲਈ ਦੋਵੇਂ ਦੇਸ਼ਾਂ ਵਿਚਾਲੇ 200 ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ।

 

 

ਇਸ ਨਵੀਂ ਮਿਸਾਇਲ ਨੂੰ MI-35 ਹੈਲੀਕਾਪਟਰ ਵਿੱਚ ਲਾਇਆ ਜਾਵੇਗਾ। ਸਰਕਾਰੀ ਸੂਤਰਾਂ ਅਨੁਸਾਰ ਐਮਰਜੈਂਸੀ ਨਿਯਮਾਂ ਅਧੀਨ ਰੂਸ ਤੋਂ ਐਂਟੀ–ਟੈਂਕ ਮਿਸਾਇਲ ਖ਼ਰੀਦਣ ਲਈ ਸਮਝੌਤਾ ਹੋਇਆ ਹੈ।

 

 

ਇਸ ਅਧੀਨ ਸਮਝੌਤੇ ਦੇ ਤਿੰਨ ਮਹੀਨਿਆਂ ਦੇ ਅੰਦਰ ਇਨ੍ਹਾਂ ਨਵੀਂਆਂ ਟੈਂਕ–ਤੋੜੂ ਮਿਸਾਇਲਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ।

 

 

ਸੂਤਰਾਂ ਮੁਤਾਬਕ ਇਸ ਟੈਂਕ–ਤੋੜੂ ਮਿਸਾਇਲ ਨੂੰ ਜੰਗੀ ਐੱਮਆਈ–35 ਹੈਲੀਕਾਪਟਰ ਵਿੱਚ ਲਾਉਣ ਨਾਲ ਦੁਸ਼ਮਣਾਂ ਦੇ ਟੈਂਕ ਤੇ ਹੋਰ ਹਥਿਆਰਾਂ ਨਾਲ ਨਿਪਟਣ ਦੀ ਸਮਰੱਥਾ ਹਾਸਲ ਹੋ ਜਾਵੇਗੀ।

 

 

ਐੱਮਆਈ–35 ਦਰਅਸਲ ਭਾਰਤੀ ਹਵਾਈ ਫ਼ੌਜ ਦਾ ਇੱਕ ਜੰਗੀ ਹਮਲਾਵਰ ਹੈਲੀਕਾਪਟਰ ਹੈ। ਇਸ ਨੂੰ ਅਮਰੀਕਾ ਦੇ ਅਪਾਚੇ ਦੀ ਥਾਂ ਲਿਆਂਦਾ ਗਿਆ ਹੈ।

 

 

ਭਾਰਤ ਪਿਛਲੇ ਲੰਮੇ ਸਮੇਂ ਤੋਂ ਰੂਸ ਤੋਂ ਮਿਸਾਇਲਾਂ ਖ਼ਰੀਦਣਾ ਚਾਹੁੰਦਾ ਸੀ ਪਰ ਇੱਕ ਦਹਾਕੇ ਤੋਂ ਵੀ ਵੱਧ ਤੋਂ ਸਮੇਂ ਤੋਂ ਇਹ ਅਟਕਿਆ ਪਿਆ ਸੀ।

 

 

ਪਿਛਲੇ ਹਫ਼ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਐਮਰਜੈਂਸੀ ਵਿਵਸਕਾਵਾਂ ਅਧੀਨ ਤਿੰਨੇ ਫ਼ੌਜਾਂ ਵੱਲੋਂ ਕੀਤੀ ਜਾਣ ਵਾਲੀ ਖ਼ਰੀਦਦਾਰੀ ਬਾਰੇ ਇੱਕ ਪੇਸ਼ਕਾਰੀ ਹੋਈ ਸੀ। ਇਸ ਵਿੱਚ ਹੰਗਾਮੀ ਵਿਵਸਥਾਵਾਂ ਦੀ ਵਰਤੋਂ ਕਰ ਕੇ ਹਥਿਆਰ ਖ਼ਰੀਦਣ ਵਿੱਚ ਭਾਰਤੀ ਹਵਾਈ ਫ਼ੌਜ ਅੱਗੇ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF will now be more powerful Russian Anti-Tank Missile is going to be inducted