ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਰ ਦੀ ਟੱਕਰ ਨਾਲ ਪੱਤਰਕਾਰ ਨੂੰ ਮਾਰਨ ਵਾਲਾ IAS ਅਫ਼ਸਰ ਗ੍ਰਿਫ਼ਤਾਰ

ਸੀਨੀਅਰ ਪੱਤਰਕਾਰ ਮੁਹੰਮਦ ਬਸ਼ੀਰ ਦੀ ਪੁਰਾਣੀ ਤਸਵੀਰ

ਇੱਕ ਸੀਨੀਅਰ ਪੱਤਰਕਾਰ ਮੁਹੰਮਦ ਬਸ਼ੀਰ ਨੂੰ ਆਪਣੀ ਕਾਰ ਦੀ ਟੱਕਰ ਨਾਲ ਮਾਰਨ ਵਾਲੇ ਆਈਏਐੱਸ ਅਧਿਕਾਰੀ ਸ੍ਰੀਰਾਮ ਵੈਂਕਟਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 33 ਸਾਲਾ ਇਸ ਅਧਿਕਾਰੀ ਦੀ ਗ੍ਰਿਫ਼ਤਾਰੀ ਸਨਿੱਚਰਵਾਰ ਸ਼ਾਮੀਂ ਹੋਈ।

 

 

IAS ਅਧਿਕਾਰੀ ਵਿਰੁੱਧ ਧਾਰਾਵਾਂ 279 ਭਾਵ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ 304 ਭਾਵ ਗ਼ੈਰ–ਇਰਾਦਤਨ ਕਤਲ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲੇ ਸ੍ਰੀਰਾਮ ਵੈਂਕਟਰਮਨ ਨੂੰ ਵੀਰਵਾਰ ਦੇ ਦਿਨ ਹੀ ਤਰੱਕੀ ਦੇ ਕੇ ਸਰਵੇਅਰ ਡਾਇਰੈਕਟਰ ਨਿਯੁਕਤ ਕੀਤਾ ਸੀ।

 

 

ਆਈਏਐੱਸ ਅਧਿਕਾਰੀ ਵੈਂਕਟਰਮਨ ਇੱਕ ਡਾਕਟਰ ਵੀ ਹੈ ਤੇ ਉਹ ਮੈਡੀਕਲ ਦਾ ਪ੍ਰਤਿਭਾਸ਼ਾਲੀ ਵਿਦਿਆਰਥੀ ਰਿਹਾ ਹੈ। ਉਸ ਨੇ ਕਥਿਤ ਤੌਰ ਉੱਤੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਮਲਿਆਲਮ ਦੇ ਰੋਜ਼ਾਨਾ ਅਖ਼ਬਾਰ ‘ਸਿਰਾਜ’ ਦੇ ਬਿਊਰੋ ਚੀਫ਼ ਮੁਹੰਮਦ ਬਸ਼ੀਰ (35) ਦੀ ਮੋਟਰ–ਸਾਇਕਲ ਨੂੰ ਟੱਕਰ ਮਾਰ ਦਿੱਤੀ ਸੀ।

 

 

ਮੁਹੰਮਦ ਬਸ਼ੀਰ ਉਸ ਵੇਲੇ ਡਿਊਟੀ ਤੋਂ ਬਾਅਦ ਘਰ ਪਰਤ ਰਹੇ ਸਨ। ਉਹ ਆਪਣੇ ਪਿੱਛੇ ਇੱਕ ਪਤਨੀ ਤੇ ਦੋ ਨਿੱਕੇ ਬੱਚੇ ਛੱਡ ਗਏ ਹਨ।

 

 

ਆਈਏਐੱਸ ਅਧਿਕਾਰੀ ਹਾਲੇ ਥੋੜ੍ਹਾ ਹੀ ਸਮਾਂ ਪਹਿਲਾਂ ਵਿਦੇਸ਼ ਤੋਂ ਉੱਚ–ਸਿੱਖਿਆ ਹਾਸਲ ਕਰ ਕੇ ਕੇਰਲ ਪਰਤਿਆ  ਸੀ। ਘਟਨਾ ਵਾਪਰਨ ਵੇਲੇ ਉਹ ਆਪਣੀ ਇੱਕ ਮਹਿੰਗੀ ਕਾਰ ਵਿੱਚ ਆਪਣੀ ਇੱਕ ਮਾੱਡਲ–ਦੋਸਤ ਵਫ਼ਾ ਫ਼ਿਰੋਜ਼ਾ ਨਾਲ ਕਿਤੇ ਜਾ ਰਿਹਾ ਸੀ। ਉਹ ਦੋਵੇਂ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਵੀ ਸਨ।

 

 

ਇਸ ਦੌਰਾਨ ਸਥਾਨਕ ਪੱਤਰਕਾਰ ਭਾਈਚਾਰੇ ਨੇ ਅੱਥਰੂ ਭਰੀਆਂ ਅੱਖਾਂ ਨਾਲ ਮੁਹੰਮਦ ਬਸ਼ੀਰ ਨੂੰ ਅੰਤਿਮ ਵਿਦਾਈ ਦਿੱਤੀ। ਮੁਹੰਮਦ ਬਸ਼ੀਰ ਪਿਛਲੇ 12 ਸਾਲਾਂ ਤੋ਼ ਮੀਡੀਆ–ਜਗਤ ਵਿੱਚ ਬਹੁਤ ਹਰਮਨਪਿਆਰੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS Officer arrested who hit a journalist who was killed