ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAS ਖੇਮਕਾ ਦਾ 53ਵੀਂ ਵਾਰ ਟਰਾਂਸਫਰ : ਟਵੀਟ 'ਚ ਕਿਹਾ - 'ਈਮਾਨਦਾਰੀ ਦਾ ਇਨਾਮ ਜਲਾਲਤ'

ਹਰਿਆਣਾ ਦੇ ਸੀਨੀਅਰ ਆਈ.ਏ.ਐਸ. ਅਸ਼ੋਕ ਖੇਮਕਾ ਦਾ 53ਵੀਂ ਵਾਰ ਤਬਾਦਲਾ ਹੋਇਆ ਹੈ। ਖੇਮਕਾ ਦਾ ਇਹ ਤਬਾਦਲਾ ਲਗਭਗ 8 ਮਹੀਨੇ ਬਾਅਦ ਹੋਇਆ ਹੈ। ਤਬਾਦਲੇ ਤੋਂ ਪਹਿਲਾਂ ਖੇਮਕਾ ਨੇ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ 'ਤੇ ਟਵੀਟ ਕੀਤਾ ਸੀ। ਖੇਮਕਾ ਨੇ ਤੰਜ ਕੱਸਦਿਆਂ ਕਿਹਾ ਸੀ ਕਿ ਵਿਧਾਇਕਾਂ ਦੀ ਖਰੀਦ-ਫਰੋਖਤ, ਉਨ੍ਹਾਂ ਨੂੰ ਬੰਦੀ ਬਣਾਉਣਾ ਸੱਭ ਕੁਝ ਲੋਕ ਸੇਵਾ ਲਈ ਕੀਤਾ ਜਾਂਦਾ ਹੈ। ਲੋਕ ਸੇਵਾ ਜਿਹਾ ਮੌਕਾ ਛੱਡਿਆ ਨਹੀਂ ਜਾਂਦਾ। ਅਜਿਹਾ ਮੌਕਾ ਗੁਆਉਣ 'ਤੇ ਦਿਲ 'ਚ ਜਿਹੜਾ ਦਰਦ ਹੁੰਦਾ ਹੈ, ਹੋਣ ਦਿਓ, ਨਾਰਾਜ਼ ਹੋਣ ਦਿਓ, ਭਾਈਵਾਲੀ 'ਚ ਤਾਂ ਮਿਲ-ਵੰਡ ਕੇ ਜਨ ਸੇਵਾ ਕੀਤੀ ਜਾਵੇਗੀ। 

 


ਖੇਮਕਾ ਨੂੰ ਪੁਰਾਲੇਖ, ਪੁਰਾਤੱਤਵ ਤੇ ਅਜਾਇਬ ਘਰ 'ਚ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। 1991 ਬੈਚ ਦੇ ਅਸ਼ੋਕ ਖੇਮਕਾ ਦੀ ਇਸ ਤੋਂ ਪਹਿਲਾਂ ਮਾਰਚ 2019 ਵਿਚ ਬਦਲੀ ਕੀਤੀ ਗਈ ਸੀ। ਪੁਰਾਲੇਖ ਵਿਭਾਗ ਬੀਜੇਪੀ ਦੀ ਰਾਜ ਮੰਤਰੀ ਕਮਲੇਸ਼ ਢਾਂਡਾ ਜਦਕਿ ਪੁਰਾਤੱਤਵ ਤੇ ਅਜਾਇਬ ਘਰ ਜੇਜੇਪੀ ਜੇ ਰਾਜ ਮੰਤਰੀ ਅਨੂਪ ਧਾਨਕ ਕੋਲ ਸੀ। ਆਈਏਐਸ ਖੇਮਕਾ ਨੂੰ ਲੰਬੇ ਸਮੇਂ ਤੋਂ ਕਿਸੇ ਵੱਡੇ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੈ। 
 

ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਮਹਾਰਾਸ਼ਟਰ ਬਾਰੇ ਕੀਤੇ ਟਵੀਟ ਕਾਰਨ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ? ਉਨ੍ਹਾਂ ਨੇ ਟਵੀਟ ਕੀਤਾ, "ਮੁੜ ਤਬਾਦਲਾ, ਫਿਰ ਤੋਂ ਓਹੀ ਚੀਜ਼। ਬੀਤੇ ਦਿਨ ਸੰਵਿਧਾਨ ਦਿਵਸ ਮਨਾਇਆ ਗਿਆ। ਅੱਜ ਸੁਪਰੀਮ ਕੋਰਟ ਦੇ ਆਦੇਸ਼ ਤੇ ਨਿਯਮਾਂ ਨੂੰ ਇਕ ਵਾਰ ਫਿਰ ਤੋੜਿਆ ਗਿਆ। ਕੁੱਝ ਖੁਸ਼ ਹੋਣਗੇ। ਅੰਤਿਮ ਟਿਕਾਣੇ ਜੋ ਲੱਗਿਆ। ਈਮਾਨਦਾਰੀ ਦਾ ਈਨਾਮ ਜਲਾਲਤ।"


ਜ਼ਿਕਰਯੋਗ ਹੈ ਕਿ ਖੇਮਕਾ ਹਰਿਆਣਾ ਕੈਡਰ ਦੇ 1991 ਬੈਂਚ ਦੇ ਆਈ.ਏ.ਐਸ. ਅਧਿਕਾਰੀ ਹਨ। ਉਨ੍ਹਾਂ ਦੀ ਪਹਿਲੀ ਪੋਸਟਿੰਗ 1993 'ਚ ਹੋਈ ਸੀ। ਉਨ੍ਹਾਂ ਦੇ ਪੂਰੇ ਕਾਰਜਕਾਲ ਵਿਚ ਉਨ੍ਹਾਂ ਦੀ ਜ਼ਿਆਦਾਤਰ ਪੋਸਟਿੰਗ ਕੁਝ ਮਹੀਨੇ ਹੀ ਚਲੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਿਚ 8 ਪੋਸਟਾਂ ਅਜਿਹੀਆਂ ਸੰਭਾਲੀਆਂ ਹਨ, ਜੋ ਕਿ ਇਕ ਮਹੀਨਾ ਜਾਂ ਉਸ ਤੋਂ ਵੀ ਘੱਟ ਸਮੇਂ ਲਈ ਸਨ। ਅਸ਼ੋਕ ਖੇਮਕਾ ਰਾਬਰਟ ਵਾਡਰਾ ਅਤੇ ਡੀ.ਐਲ.ਐਫ. ਦੀ ਜ਼ਮੀਨ ਡੀਲ ਨੂੰ ਰੱਦ ਕਰਨ ਤੋਂ ਬਾਅਦ ਚਰਚਾ ਵਿਚ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS officer Ashok Khemka gets transferred again