ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਤਮਾ ਗਾਂਧੀ 'ਤੇ ਵਿਵਾਦਤ ਟਵੀਟ ਕਰਨ ਵਾਲੀ IAS ਅਧਿਕਾਰੀ ਦਾ ਤਬਾਦਲਾ 

ਕਾਰਨ ਦੱਸੋ ਨੋਟਿਸ ਵੀ ਜਾਰੀ
 
ਆਪਣੇ ਟਵੀਟ ਵਿੱਚ ਦੁਨੀਆਂ ਭਰ ਤੋਂ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਅਤੇ ਭਾਰਤੀ ਨੋਟਾਂ ਤੋਂ ਉਨ੍ਹਾਂ ਦੀਆਂ ਤਸਵੀਰਾਂ ਹਟਾਉਣ ਦੀ ਅਪੀਲ ਕਰਨ ਅਤੇ 30 ਜਨਵਰੀ 1948 ਲਈ ਮਹਾਤਮਾ ਗਾਂਧੀ ਦੇ ਹਤਿਆਰੇ ਗੋਡਸੇ ਨੂੰ ਧੰਨਵਾਦ ਦੇਣ ਵਾਲੀ ਮਹਾਰਾਸ਼ਟਰ ਦੀ ਆਈਏਐਸ ਅਧਿਕਾਰੀ ਨਿਧੀ ਚੌਧਰੀ ਦੀ ਬਦਲੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਥੇ ਇੱਕ ਅਧਿਕਾਰੀ ਨੇ ਦਿੱਤੀ।


ਮੁੰਬਈ ਨਗਰ ਨਿਗਮ ਤੋਂ ਚੌਧਰੀ ਦੀ ਬਦਲੀ ਮੰਤਰਾਲੇ ਦੇ ਜਲ ਸਪਲਾਈ ਵਿਭਾਗ ਵਿੱਚ ਹੋਈ ਹੈ।  ਅਧਿਕਾਰੀ ਨੇ ਕਿਹਾ ਕਿ ਟਵੀਟ 'ਤੇ ਮਹਾਰਾਸ਼ਟਰ ਸਰਕਾਰ ਨੇ ਨੌਕਰਸ਼ਾਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 


ਚੌਧਰੀ ਵਿਰੁੱਧ ਕਾਰਵਾਈ ਰਾਕਾਂਪਾ ਮੁਖੀ ਸ਼ਰਦ ਪਵਾਰ ਦੀ ਮੰਗ ਉੱਤੇ ਹੋਈ ਜਿਨ੍ਹਾਂ ਨੇ ਐਤਵਾਰ ਨੂੰ ਗਾਂਧੀ ਵਿਰੁੱਧ ਵਿਵਾਦਤ ਟਵੀਟ ਸਬੰਧੀ ਆਈ ਏ ਐਸ ਅਧਿਕਾਰੀ ਖ਼ਿਲਾਫ਼  ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਲਿਖੇ ਪੱਤਰ ਵਿੱਚ ਪਵਾਰ ਨੇ ਕਿਹਾ, 'ਜੇ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਮੰਨਿਆ ਜਾਵੇਗਾ ਕਿ ਇਸ ਦੀਆਂ ਨੀਤੀਆਂ ਅਤੇ ਨੀਅਤ ਹੇਠਲੇ ਪੱਧਰ ਉੱਤੇ ਪਹੁੰਚ ਚੁੱਕੀਆਂ ਹਨ।" 

 

ਮੁੰਬਈ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਚੌਧਰੀ ਦੁਨੀਆਂ ਭਰ ਤੋਂ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਅਤੇ ਭਾਰਤੀ ਨੋਟਾਂ ਤੋਂ ਉਨ੍ਹਾਂ ਦੀਆਂ ਤਸਵੀਰਾਂ ਹਟਾਉਣ ਦੀ ਅਪੀਲ ਕਰਨ ਅਤੇ 30 ਜਨਵਰੀ 1948 ਲਈ ਮਹਾਤਮਾ ਗਾਂਧੀ ਦੇ ਹਤਿਆਰੇ ਗੋਡਸੇ ਨੂੰ ਧੰਨਵਾਦ ਦਿੱਤਾ ਸੀ। ਇਸ ਦਿਨ ਰਾਸ਼ਟਰਪਿਤਾ ਦਾ ਕਤਲ ਕੀਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS officer Nidhi Choudhari who posted tweet on Mahatma Gandhi transferred