ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਏਐਸ ਪੰਕਜ ਕੁਮਾਰ UIDAI ਦੇ ਸੀਈਓ ਨਿਯੁਕਤ


ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਈਏਐਸ ਅਧਿਕਾਰੀ ਪੰਕਜ ਕੁਮਾਰ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) (UIDAI) ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਪੰਕਜ ਕੁਮਾਰ ਇਸ ਸਮੇਂ ਇਲੈਕਟ੍ਰਾਨਿਕ ਅਤੇ ਆਈ ਟੀ ਮੰਤਰਾਲੇ ਵਿੱਚ ਵਧੀਕ ਸਕੱਤਰ ਹਨ।

 

ਯੂਆਈਡੀਏਆਈ ਇੱਕ ਕਾਨੂੰਨੀ ਅਥਾਰਟੀ ਹੈ ਜਿਸ ਆਧਾਰ ਐਕਟ 2016 ਦੇ ਉਪਬੰਧਾਂ ਅਧੀਨ ਸਰਕਾਰ ਨੇ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲੇ ਤਹਿਤ ਸਥਾਪਤ ਕੀਤਾ ਹੈ। ਇਸ ਨੂੰ ਜਾਅਲੀ ਆਈਡੀ ਨੂੰ ਖ਼ਤਮ ਕਰਨ ਲਈ ਇਸ ਨੂੰ ਇਕ ਵਿਲੱਖਣ ਪਛਾਣ ਨੰਬਰ (ਯੂਆਈਡੀ) ਜਾਰੀ ਕਰਨ ਦਾ ਅਧਿਕਾਰ ਹੈ, ਜਿਸ ਨੂੰ ਆਧਾਰ ਵੀ ਕਿਹਾ ਜਾਂਦਾ ਹੈ।

 

ਅਧਿਕਾਰਤ ਬਿਆਨ ਅਨੁਸਾਰ ਕੈਬਿਨੇਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਕਿਹਾ ਕਿ ਪੰਕਜ ਕੁਮਾਰ, ਆਈ.ਏ.ਐੱਸ. (ਐਨ.ਐਲ. 87), ਵਧੀਕ ਸਕੱਤਰ, ਇਲੈਕਟ੍ਰਾਨਿਕਸ ਅਤੇ ਇਨਫੈਮੇਸ਼ਨ ਟੈਕਨਾਲੋਜੀ, ਨੂੰ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ ਦੇ ਸੀਈਓ ਦੇ ਅਹੁਦੇ 'ਤੇ ਅਪਗ੍ਰੇਡ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ias officer pankaj kumar appointed as uidai ceo