ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਈਏਐਸ ਅਧਿਕਾਰੀ ਪੰਕਜ ਕੁਮਾਰ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਪੰਕਜ ਕੁਮਾਰ ਇਸ ਸਮੇਂ ਇਲੈਕਟ੍ਰਾਨਿਕ ਅਤੇ ਆਈ ਟੀ ਮੰਤਰਾਲੇ ਵਿੱਚ ਵਧੀਕ ਸਕੱਤਰ ਹਨ।
ਯੂਆਈਡੀਏਆਈ ਇਕ ਕਾਨੂੰਨੀ ਅਥਾਰਟੀ ਹੈ ਜੋ ਸਰਕਾਰ ਦੁਆਰਾ ਇਲੈਕਟ੍ਰਾਨਿਕਸ ਅਤੇ ਇਨਫੈਮੇਸ਼ਨ ਟੈਕਨਾਲੋਜੀ ਮੰਤਰਾਲੇ ਦੇ ਅਧੀਨ ਆਧਾਰ ਐਕਟ 2016 ਦੇ ਉਪਬੰਧਾਂ ਅਧੀਨ ਸਥਾਪਿਤ ਕੀਤੀ ਗਈ ਹੈ। ਡੁਪਲਿਕੇਟ ਜਾਂ ਜਾਅਲੀ ਆਈਡੀ ਨੂੰ ਖਤਮ ਕਰਨ ਲਈ ਇਸ ਨੂੰ ਇਕ ਵਿਲੱਖਣ ਪਛਾਣ ਨੰਬਰ (ਯੂਆਈਡੀ) ਜਾਰੀ ਕਰਨ ਦਾ ਅਧਿਕਾਰ ਹੈ, ਜਿਸ ਨੂੰ ਆਧਾਰ ਕਾਰਡ ਵੀ ਕਿਹਾ ਜਾਂਦਾ ਹੈ।
ਅਧਿਕਾਰਤ ਬਿਆਨ ਅਨੁਸਾਰ ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੇ ਕਿਹਾ, 'ਇਲੈਕਟ੍ਰਾਨਿਕਸ ਅਤੇ ਇਨਫੈਮੇਸ਼ਨ ਟੈਕਨਾਲੌਜੀ ਦੇ ਵਧੀਕ ਸੈਕਟਰੀ ਪੰਕਜ ਕੁਮਾਰ ਨੂੰ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ ਦੇ ਸੀਈਓ ਦੇ ਅਹੁਦੇ 'ਤੇ ਅਪਗ੍ਰੇਡ ਕੀਤਾ ਗਿਆ ਹੈ।