ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAS ਅਧਿਕਾਰੀ ਰਾਜੀਵ ਬਾਂਸਲ ਬਣੇ ਏਅਰ ਇੰਡੀਆ ਦੇ ਸੀਐਮਡੀ 

ਸੀਨੀਅਰ ਆਈਏਐਸ ਅਧਿਕਾਰੀ ਰਾਜੀਵ ਬਾਂਸਲ ਨੂੰ ਏਅਰ ਇੰਡੀਆ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਬਣਾਇਆ ਗਿਆ ਹੈ। ਕਰਮਚਾਰੀ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ।

 

ਬਾਂਸਲ 1988 ਬੈਚ ਦੀ ਨਾਗਾਲੈਂਡ ਕੇਡਰ ਦਾ ਭਾਰਤੀ ਪ੍ਰਬੰਧਕੀ ਸੇਵਾ (ਆਈਏਐਸ) ਅਧਿਕਾਰੀ ਹੈ। ਫਿਲਹਾਲ ਉਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਵਧੀਕ ਸਕੱਤਰ ਹੈ।

 

 

 

ਹੁਕਮ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਬਾਂਸਲ ਨੂੰ ਏਅਰ ਇੰਡੀਆ ਦਾ ਸੀਐਮਡੀ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਉਸ ਦਾ ਅਹੁਦਾ ਅਤੇ ਤਨਖਾਹ ਸਕੇਲ ਵਧੀਕ ਸਕੱਤਰ ਦੇ ਬਰਾਬਰ ਹੋਵੇਗਾ।

 

ਅਸ਼ਵਨੀ ਲੋਹਾਨੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਏਅਰ ਇੰਡੀਆ ਦੇ ਸੀਐਮਡੀ ਦਾ ਅਹੁਦਾ ਖਾਲੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS officer Rajiv Bansal appointed Chairman and Managing Director of Air India