ਹਰਿਆਣਾ ਸਰਕਾਰ ਵਿੱਚ ਆਈਏਐਸ ਅਧਿਕਾਰੀ ਰਾਣੀ ਨਾਗਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਫੇਸਬੁਕ ਉੱਤੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਮੈਂ ਰਾਣੀ ਨਾਗਰ ਪੁੱਤਰੀ ਰਤਨ ਸਿੰਘ ਨਗਰ ਨਿਵਾਸੀ ਗਾਜ਼ੀਆਬਾਦ ਪਿੰਡ ਬਾਦਲਪੁਰ ਤਹਿਸੀਲ ਦਾਦਰੀ ਜ਼ਿਲ੍ਹਾ ਗੌਤਮ ਬੁੱਧ ਨਗਰ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਮਿਤੀ 04 ਮਈ 2020 ਨੂੰ ਆਈਏਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਅਤੇ ਮੇਰੀ ਭੈਣ ਰੀਮਾ ਨਾਗਰ ਮਾਨਯੋਗ ਸਰਕਾਰ ਤੋਂ ਆਗਿਆ ਲੈ ਕੇ ਚੰਡੀਗੜ੍ਹ ਤੋਂ ਆਪਣੇ ਜੱਦੀ ਸ਼ਹਿਰ ਗਾਜ਼ੀਆਬਾਦ ਵਾਪਸ ਜਾ ਰਹੇ ਹਾਂ। ਅਸੀਂ ਤੁਹਾਡੇ ਆਸ਼ੀਰਵਾਦ ਅਤੇ ਸਹਾਇਤਾ ਲਈ ਧੰਨਵਾਦੀ ਹੋਵਾਂਗੇ।