ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਕਿਤ ਕਤਲ ਕੇਸ: ਅਦਾਲਤ ਨੇ ਦੋਸ਼ੀ ਤਾਹਿਰ ਹੁਸੈਨ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜਿਆ

ਦਿੱਲੀ ਹਿੰਸਾ ਵਿੱਚ ਆਈ ਬੀ ਅਧਿਕਾਰੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਕੜਕੜਡੂਮਾ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। 

 

ਦੱਸ ਦੇਈਏ ਕਿ ਵੀਰਵਾਰ ਨੂੰ ਤਾਹਿਸ ਹੁਸੈਨ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕੋਰਟ ਪਾਰਕਿੰਗ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਅੱਜ ਤਾਹਿਰ ਹੁਸੈਨ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

 

 

 

ਗ੍ਰਿਫਤਾਰੀ ਤੋਂ ਪਹਿਲਾਂ ਤਾਹਿਰ ਹੁਸੈਨ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਮੈਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਬਦਮਾਸ਼ਾਂ ਨੇ ਮੇਰੇ ਘਰ ਦੀ ਦੁਰਵਰਤੋਂ ਕੀਤੀ ਹੈ। ਤਾਹਿਰ ਨੇ ਕਿਹਾ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਭਾਜਪਾ ਨੇ ਮੈਨੂੰ ਇੱਕ ਸਾਜਿਸ਼ ਤਹਿਤ ਫਸਾਇਆ ਹੈ। ਮੈਂ ਆਪਣੇ ਘਰੋਂ ਡੰਡੇ ਨਾਲ ਬਦਮਾਸ਼ਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਨਾਰਕੋ ਟੈਸਟ ਲਈ ਵੀ ਤਿਆਰ ਹਾਂ। ਪੁਲਿਸ ਨੇ ਮੈਨੂੰ ਖ਼ੁਦ ਮੇਰੇ ਘਰ ਤੋਂ ਰੇਸਕਿਊ ਕੀਤਾ ਸੀ।


ਦਿੱਲੀ ਹਿੰਸਾ ਦੇ ਬਾਅਦ ਤੋਂ ਤਾਹਿਰ ਦੀ ਭਾਲ ਕਰ ਰਹੀ ਐਸਆਈਟੀ ਨੇ ਉਸ ਦੀ ਭਾਲ ਵਿੱਚ ਦਿੱਲੀ-ਐਨਸੀਆਰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 14 ਥਾਵਾਂ ’ਤੇ ਛਾਪੇ ਮਾਰੇ। ਐਸਆਈਟੀ ਦੇ ਸੂਤਰਾਂ ਅਨੁਸਾਰ ਤਾਹਿਰ 2 ਮੋਬਾਈਲ ਨੰਬਰਾਂ ਦੀ ਵਰਤੋਂ ਕਰਦਾ ਰਿਹਾ।

24 ਤਾਰੀਖ ਨੂੰ 12 ਵਜੇ ਤੱਕ ਦੀ ਕਾਲ ਡਿਟੇਲਸ ਖੰਗਾਲੀ ਗਈ ਜਿਸ ਮੁਤਾਬਕ ਤਾਹਿਰ ਹੂਸੈਨ 24 ਦੀ ਰਾਤ 12 ਵਜੇ ਨੇੜੇ ਤੱਕ ਚੰਦ ਬਾਗ਼ ਵਿੱਚ ਮੌਜੂਦ ਸੀ। ਉਥੇ, ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਤਾਹਿਰ ਨੇ 24 ਤਾਰੀਖ ਨੂੰ ਦਿਨ ਭਰ ਦੇ ਕਰੀਬ 150 ਕਾਲ ਕੀਤੇ ਸਨ। ਜਾਂਚ ਵਿੱਚ ਲੱਗੀ ਪੁਲਿਸ ਇਹ ਪਤਾ ਲਾਉਣ ਵਿੱਚ ਲੱਗੀ ਹੈ ਕਿ ਇਹ ਕਾਲ ਉਸ ਨੇ ਕਿਸ ਨੂੰ ਕੀਤੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IB officer Ankit Sharma murder case: Delhi Karkardooma Court sends suspended AAP Councilor Tahir Hussain to 7 day police custody