ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਭ ਤੋਂ ਜ਼ਿਆਦਾ ਚੈਲੇਜਿੰਗ ਹੋਵੇਗਾ ਵਿਸ਼ਵ ਕੱਪ 2019: ਵਿਰਾਟ ਕੋਹਲੀ

ICC World Cup 2019 India world cup squad 2019: ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ਖੇਡਣ ਲਈ ਬੁੱਧਵਾਰ ਨੂੰ (22 ਮਈ) ਰਵਾਨਾ ਹੋਵੇਗੀ। ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਕੈਪਟਨ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਇਕੱਠੇ ਪ੍ਰੈੱਸ ਕਾਨਫ਼ਰੰਸ ਕੀਤੀ।

 

 

 

 

ਇਸ ਦੌਰਾਨ, ਉਨ੍ਹਾਂ ਦੋਵਾਂ ਨੇ ਵਿਸ਼ਵ ਕੱਪ ਲਈ ਤਿਆਰੀਆਂ ਬਾਰੇ ਗੱਲ ਕੀਤੀ। ਕਪਤਾਨ ਵਿਰਾਟ ਕੋਹਲੀ ਨੇ ਸਾਫ਼ ਕਿਹਾ ਕਿ ਵਿਸ਼ਵ ਕੱਪ ਵਿੱਚ ਜੋ ਵੀ ਟੀਮ ਦਬਾਅ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ, ਉਹ ਸਫ਼ਲ ਹੋਵੇਗੀ।

 

ਵਿਰਾਟ ਨੇ ਕਿਹਾ, "ਵਿਸ਼ਵ ਕੱਪ ਵਿਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਦਬਾਅ ਨੂੰ ਕਿਵੇਂ ਹੈਂਡਲ ਕਰਦੇ ਹੋ, ਨਾ ਕੀ ਹਲਾਤਾਂ ਨੂੰ। ਸਾਡੇ ਸਾਰੇ ਗੇਂਦਬਾਜ਼ ਤਾਜ਼ਾ ਹਨ ਅਤੇ ਕੋਈ ਵੀ ਥੱਕਿਆ ਹੋਇਆ ਨਜ਼ਰ ਨਹੀਂ ਆ ਰਿਹਾ ਹੈ।

 

 

 

 

 

ਇਸ ਮਹੀਨੇ 12 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖ਼ਤਮ ਹੋਇਆ। 23 ਮਾਰਚ ਤੋਂ 12 ਅਪ੍ਰੈਲ ਤੱਕ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਖਿਡਾਰੀਆਂ ਦੀ ਤੰਦਰੁਸਤੀ ਅਤੇ ਥਕਾਵਟ ਬਾਰੇ ਬਹੁਤ ਚਰਚਾ ਹੋ ਰਹੀ ਸੀ। ਜਸਪ੍ਰੀਤ ਬੁਮਰਾਹ ਮੁੰਬਈ ਇੰਡੀਅਨਜ਼ ਦੇ ਫਾਈਨਲ ਮੈਚ ਤੱਕ ਖੇਡੇ ਅਤੇ ਉਸ ਦੀ ਥਕਾਵਟ ਨੂੰ ਕ੍ਰਿਕਟ ਪੰਡਿਤਾਂ ਅਤੇ ਪ੍ਰਸ਼ੰਸਕਾਂ ਲਈ ਚਿੰਤਾ ਦਾ ਸਬਬ ਬਣੀ ਹੋਈ ਸੀ।

 

ICC World Cup 2019: ਵਿਰਾਟ ਤੀਜੇ ਵਿਸ਼ਵ ਕੱਪ ਨੂੰ ਖੇਡਣ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਉਹ 2011 ਅਤੇ 2015 ਦੇ ਵਿਸ਼ਵ ਕੱਪ ਵਿਚ ਟੀਮ ਇੰਡੀਆ ਦਾ ਹਿੱਸਾ ਸਨ। ਵਿਰਾਟ ਨੇ ਕਿਹਾ ਕਿ ਇਹ ਵਿਸ਼ਵ ਕੱਪ ਉਨ੍ਹਾਂ ਲਈ ਸਭ ਤੋਂ ਜ਼ਿਆਦਾ ਚੈਲੇਜਿੰਗ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Indian squad for world cup 2019 virat kohli statement before leaving for england